ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ’ਚੋਂ ਕਤਲ ਕਰਕੇ ਭੱਜਿਆ ਮੁਲਜ਼ਮ ਬਿਹਾਰ ’ਚੋਂ ਗ੍ਰਿਫ਼ਤਾਰ

08:40 AM Aug 28, 2024 IST

ਪੱਤਰ ਪ੍ਰੇਰਕ
ਜਗਰਾਉਂ, 27 ਅਗਸਤ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਥਾਣਾ ਸਦਰ ਅਤੇ ਰਾਏਕੋਟ ਦੇ ਅਧਿਕਾਰ ਖੇਤਰ ’ਚ ਹੋਏ ਦੋ ਕਤਲਾਂ ’ਚ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਖੁਲਾਸਾ ਕੀਤਾ ਹੈ। ਸ੍ਰੀ ਬੈਂਸ ਨੇ ਦੱਸਿਆ ਕਿ ਪਿੰਡ ਕਾਉਂਕੇ ਕਲਾਂ ’ਚ ਇੱਕ ਪਰਵਾਸੀ ਨੌਕਰ ਆਪਣੇ ਮਾਲਕ ਦਾ ਕਤਲ ਕਰ ਕੇ ਫਰਾਰ ਹੋ ਗਿਆ ਜਿਸ ਨੂੰ ਅੱਜ ਦੂਜੇ ਦਿਨ ਕਾਬੂ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਰਾਏਕੋਟ ਦੇ ਅਧਿਕਾਰ ਖੇਤਰ ’ਚ ਇੱਕ ਕਿਸਾਨ ਦੇ ਕਤਲ ਕੇਸ ’ਚ ਲੋੜੀਂਦੇ ਮੁਲਜ਼ਮ ਵਿਕਾਸ ਯਾਦਵ ਨੂੰ ਪੁਲੀਸ ਨੇ ਮੁਜ਼ੱਫਰਪੁਰ (ਬਿਹਾਰ) ਤੋਂ ਗ੍ਰਿਫ਼ਤਾਰ ਕਰਕੇ ਲਿਆਂਦਾ ਹੈ। ਵਿਕਾਸ ਯਾਦਵ ਕੋਲੋਂ ਪੁਲੀਸ ਨੇ ਕਤਲ ਕਰਨ ਲਈ ਵਰਤਿਆ ਦਾਹ ਬਰਾਮਦ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਇੱੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

Advertisement

Advertisement