For the best experience, open
https://m.punjabitribuneonline.com
on your mobile browser.
Advertisement

ਅਸਲੇ ਵਾਲਾ ਬੈਗ ਸੁੱਟ ਕੇ ਫ਼ਰਾਰ ਹੋਏ ਮੁਲਜ਼ਮ ਗ੍ਰਿਫ਼ਤਾਰ

09:08 AM Sep 10, 2024 IST
ਅਸਲੇ ਵਾਲਾ ਬੈਗ ਸੁੱਟ ਕੇ ਫ਼ਰਾਰ ਹੋਏ ਮੁਲਜ਼ਮ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 9 ਸਤੰਬਰ
ਫਰੀਦਕੋਟ ਪੁਲੀਸ ਨੇ ਪਿਛਲੇ ਹਫ਼ਤੇ ਰਾਤ ਸਮੇਂ ਕਥਿਤ ਤੌਰ ’ਤੇ ਅਸਲੇ ਵਾਲਾ ਬੈਗ ਸੁੱਟ ਕੇ ਭੱਜਣ ਦੇ ਦੋਸ਼ ਹੇਠ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਚਨਾ ਅਨੁਸਾਰ 3 ਸਤੰਬਰ ਦੀ ਰਾਤ ਨੂੰ ਪੁਲੀਸ ਕੁਝ ਨੌਜਵਾਨਾਂ ਦਾ ਪਿੱਛਾ ਕਰ ਰਹੀ ਸੀ ਅਤੇ ਇਹ ਨੌਜਵਾਨ ਪਿੰਡ ਟਹਿਣਾ ਨਜ਼ਦੀਕ ਇੱਕ ਅਟੈਚੀ ਕੇਸ ਸੁੱਟ ਕੇ ਫਰਾਰ ਹੋ ਗਏ ਸਨ। ਬਾਅਦ ਵਿੱਚ ਪੁਲੀਸ ਨੂੰ ਅਟੈਚੀ ਕੇਸ ਵਿੱਚੋਂ 5 ਪਿਸਤੌਲ ਅਤੇ ਦੋ ਖਾਲੀ ਮੈਗਜ਼ੀਨ ਬਰਾਮਦ ਹੋਏ ਸਨ। ਪੁਲੀਸ ਨੇ ਇਸ ਮਾਮਲੇ ਵਿੱਚ ਗੁਰਮੀਤ ਸਿੰਘ ਵਾਸੀ ਪਟਿਆਲਾ, ਰੌਸ਼ਨ ਸਿੰਘ ਫਿਰੋਜ਼ਪੁਰ ਅਤੇ ਅਜੈ ਕੁਮਾਰ ਵਾਸੀ ਫਾਜ਼ਿਲਕਾ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲਾ ਪੁਲੀਸ ਮੁਖੀ ਪ੍ਰਗਿਆ ਜੈਨ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਮੱਧ ਪ੍ਰਦੇਸ਼ ਤੋਂ ਪਿਸਤੌਲ ਲਿਆਂਦੇ ਸਨ ਅਤੇ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਕਰਨੀ ਚਾਹੁੰਦੇ ਸੀ।

Advertisement
Advertisement
Author Image

Advertisement