For the best experience, open
https://m.punjabitribuneonline.com
on your mobile browser.
Advertisement

ਕਰਮਚਾਰੀ ਤੋਂ ਮੋਬਾਈਲ ਖੋਹਣ ਦਾ ਦੋਸ਼

10:44 AM Oct 20, 2024 IST
ਕਰਮਚਾਰੀ ਤੋਂ ਮੋਬਾਈਲ ਖੋਹਣ ਦਾ ਦੋਸ਼
Advertisement

ਪੱਤਰ ਪ੍ਰੇਰਕ
ਸਮਾਣਾ, 19 ਅਕਤੂਬਰ
ਪੰਜਾਬ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਬੀਐੱਸਐੱਨਐੱਲ ਟਾਵਰ ’ਤੇ ਚੜ੍ਹੇ ਸਿੱਖ ਆਗੂ ’ਤੇ ਬੀਐੱਸਐੱਨਐੱਲ ਕਰਮਚਾਰੀ ਤੋਂ ਕਥਿਤ ਹਥਿਆਰ ਦਿਖਾ ਕੇ ਮੋਬਾਈਲ ਖੋਹਣ ਦਾ ਦੋਸ਼ ਲੱਗਿਆ ਹੈ। ਸਿਟੀ ਪੁਲਿਸ ਅਧਿਕਾਰੀ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਕਰਮਚਾਰੀ ਤੋਂ ਘਟਨਾ ਦੀ ਜਾਣਕਾਰੀ ਲਈ। ਬੀਐੱਸਐੱਨਐੱਲ ਦੇ ਕਰਮਚਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਦੇਰ ਸ਼ਾਮ ਟਾਵਰ ’ਤੇ ਚੜ੍ਹੇ ਸਿੱਖ ਆਗੂ ਗੁਰਜੀਤ ਸਿੰਘ ਵਾਸੀ ਖੇੜੀ ਨਗਾਈਆਂ ਨੂੰ ਪਾਣੀ ਦੀਆਂ ਬੋਤਲਾਂ ਤੇ ਚਾਹ ਦੇਣ ਗਿਆ ਸੀ। ਉਸ ਨੇ ਪਿਸਤੌਲ ਦਿਖਾ ਕੇ ਮੋਬਾਈਲ ਖੋਹ ਲਿਆ। ਥਾਣਾ ਸਿਟੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਹ ਮਾਮਲਾ ਉੱਚ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।

Advertisement

Advertisement
Advertisement
Author Image

Advertisement