ਟਾਇਰ ਖੁਰਦ-ਬੁਰਦ ਕਰਨ ਦਾ ਦੋਸ਼
09:41 AM Sep 28, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਸਤੰਬਰ
ਥਾਣਾ ਮੋਤੀ ਨਗਰ ਦੀ ਪੁਲੀਸ ਨੇ ਲੱਖਾਂ ਰੁਪਏ ਦੇ ਟਾਇਰ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ। ਸ਼ਹੀਦ ਕਰਨੈਲ ਸਿੰਘ ਨਗਰ ਗਿੱਲ ਰੋਡ ਵਾਸੀ ਜਲਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਟਰਾਂਸਪੋਰਟ ਦਾ ਕੰਮ ਹੈ। ਉਸ ਨੇ 31 ਅਗਸਤ ਨੂੰ ਟਰੱਕ ਦੇ ਮਾਲਕ ਸਤਿੰਦਰ ਸਿੰਘ ਵਾਸੀ ਪਿੰਡ ਰਾਮਗੜ੍ਹ ਸਰਦਾਰਾਂ ਨੂੰ ਟਾਇਰ ਲੋਡ ਕਰਵਾਏ ਸਨ ਜਿਸਦਾ ਕਿਰਾਇਆ 69 ਹਜ਼ਾਰ ਰੁਪਏ ਵਿੱਚ ਫਾਈਨਲ ਹੋਇਆ ਸੀ। ਉਸਨੇ ਦੱਸਿਆ ਕਿ ਟਰੱਕ ਚਾਲਕ ਨੇ ਕਿਰਾਇਆ 50 ਹਜ਼ਾਰ ਰੁਪਏ ਤਾਂ ਹਾਸਲ ਕਰ ਲਿਆ ਪਰ ਟਾਇਰ ਲੋਡ ਕਰ ਕੇ ਡਲਿਵਰੀ ਵਾਲੀ ਥਾਂ ਨਹੀਂ ਪਹੁੰਚਾਏ। ਉਨ੍ਹਾਂ ਕਿਹਾ ਕਿ ਟਾਇਰ ਖੁਰਦ-ਬੁਰਦ ਕਰਕੇ ਉਸ ਨਾਲ ਧੋਖਾਧੜੀ ਕੀਤੀ ਗਈ ਹੈ। ਥਾਣੇਦਾਰ ਵਿਜੈ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
Advertisement