For the best experience, open
https://m.punjabitribuneonline.com
on your mobile browser.
Advertisement

ਵਿਆਹ ਦਾ ਝਾਂਸਾ ਦੇ ਕੇ ਤਿੰਨ ਨਾਬਾਲਗ ਲੜਕੀਆਂਂ ਨੂੰ ਵਰਗਲਾਉਣ ਦਾ ਦੋਸ਼

09:51 AM Sep 15, 2024 IST
ਵਿਆਹ ਦਾ ਝਾਂਸਾ ਦੇ ਕੇ ਤਿੰਨ ਨਾਬਾਲਗ ਲੜਕੀਆਂਂ ਨੂੰ ਵਰਗਲਾਉਣ ਦਾ ਦੋਸ਼
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਸਤੰਬਰ
ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਵਿਆਹ ਦਾ ਝਾਂਸਾ ਦੇ ਕੇ ਨੌਜਵਾਨ ਤਿੰਨ ਨਾਬਾਲਗ ਲੜਕੀਆਂ ਨੂੰ ਵਰਗਲਾ ਕੇ ਲੈ ਗਏ। ਪੁਲੀਸ ਨੇ ਇਸ ਸਬੰਧੀ ਵੱਖ-ਵੱਖ ਕੇਸ ਦਰਜ ਕੀਤੇ ਹਨ।
ਥਾਣਾ ਜਮਲਪੁਰ ਦੀ ਪੁਲੀਸ ਨੂੰ ਜਮਾਲਪੁਰ ਅਵਾਣਾ ਦੇ ਇੱਕ ਵਸਨੀਕ ਨੇ ਦੱਸਿਆ ਕਿ ਉਸਦੀ 14 ਸਾਲਾ ਲੜਕੀ ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਉਸਦੀ ਕਾਫ਼ੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਉਸਨੂੰ ਯਕੀਨ ਹੈ ਕਿ ਕੋਈ ਨੌਜਵਾਨ ਉਸਦੀ ਲੜਕੀ ਨੂੰ ਵਿਆਹ ਕਰਾਉਣ ਦੇ ਮਨਸ਼ੇ ਨਾਲ ਵਰਗਲਾ ਕੇ ਲੈ ਗਿਆ ਹੈ।
ਇਸੇ ਤਰ੍ਹਾਂ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਏਕਮ ਕਲੋਨੀ ਪਿੰਡ ਝਾਬੇਵਾਲ ਦੇ ਵਸਨੀਕ ਨੇ ਦੱਸਿਆ ਕਿ ਉਸ ਦੀ ਕਰੀਬ 16 ਸਾਲ ਦੀ ਲੜਕੀ ਘਰੋਂ ਸਬਜ਼ੀ ਲੈਣ ਲਈ ਝਾਬੇਵਾਲ ਸਬਜ਼ੀ ਮੰਡੀ ਗਈ ਸੀ ਪਰ ਘਰ ਨਹੀਂ ਪਰਤੀ। ਉਸਦੀ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਹਿਮਾਂਸ਼ੂ ਉਸਦੀ ਲੜਕੀ ਨੂੰ ਵਿਆਹ ਕਰਾਉਣ ਦੇ ਮਨਸ਼ੇ ਨਾਲ ਵਰਗਲਾ ਕੇ ਲੈ ਗਿਆ ਹੈ।
ਇੱਕ ਹੋਰ ਮਾਮਲੇ ਵਿੱਚ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਦੁਰਗਾ ਕਲੋਨੀ ਢੰਡਾਰੀ ਖੁਰਦ ਦੇ ਵਿਅਕਤੀ ਦੀ 14 ਸਾਲਾ ਲੜਕੀ ਘਰੋਂ ਬਾਜ਼ਾਰ ਗਈ ਸੀ, ਪਰ ਘਰ ਨਹੀਂ ਪਰਤੀ। ਉਸਦੀ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਲੜਕੀ ਨੂੰ ਵਿਆਹ ਕਰਵਾਉਣ ਦੀ ਨੀਯਤ ਨਾਲ ਗੁਆਂਢ ਵਿੱਚ ਰਹਿੰਦਾ ਵਿਕਰਮ ਯਾਦਵ ਵਰਗਲਾ ਕੇ ਕਿਧਰੇ ਲੈ ਗਿਆ ਹੈ। ਪੁਲੀਸ ਨੇ ਤਿੰਨਾਂ ਮਾਮਲਿਆਂ ਸਬੰਧੀ ਵੱਖ-ਵੱਖ ਕੇਸ ਦਰਜ ਕਰ ਲਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੀਆਂ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement