For the best experience, open
https://m.punjabitribuneonline.com
on your mobile browser.
Advertisement

ਦੋਰਾਹਾ ਦੇ ਕਮਿਊਨਿਟੀ ਹਾਲ ’ਚ ਲੱਖਾਂ ਦੇ ਘਪਲੇ ਦਾ ਦੋਸ਼

10:49 AM Apr 10, 2024 IST
ਦੋਰਾਹਾ ਦੇ ਕਮਿਊਨਿਟੀ ਹਾਲ ’ਚ ਲੱਖਾਂ ਦੇ ਘਪਲੇ ਦਾ ਦੋਸ਼
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਗਿਆਸਪੁਰਾ ਤੇ ਹੋਰ।
Advertisement

ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 9 ਅਪਰੈਲ
ਇਥੋਂ ਦੇ ਰੇਲਵੇ ਫਾਟਕ ਨੇੜੇ ਬਣੇ ਕਮਿਊਨਿਟੀ ਹਾਲ ਦੇ ਘਪਲੇ ਨੂੰ ਲੈ ਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿਛਲੀ ਕਾਂਗਰਸ ਸਰਕਾਰ ਅਤੇ ਸਾਬਕਾ ਵਿਧਾਇਕ ’ਤੇ ਦੋਸ਼ ਲਾਏ। ਇਸ ਮੌਕੇ ਵਿਧਾਇਕ ਗਿਆਸਪੁਰਾ ਅਤੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਪੱਪੂ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਮੁਲਜ਼ਮਾਂ ਤੇ ਐੱਫਆਈਆਰ ਦਰਜ ਕਰਨ ਦੇ ਹੁਕਮ ਕੀਤੇ ਗਏ ਹਨ।
ਉਨ੍ਹਾਂ ਕਾਂਗਰਸ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਸ 58 ਲੱਖ ਰੁਪਏ ਦੇ ਘਪਲੇ ’ਚ ਸ਼ਾਮਲ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦੋਰਾਹਾ ਹਲਕੇ ਦੇ ਸ਼ਹਿਰ ਦੇ ਲੋਕਾਂ ਨੇ ਇਹ ਕਮਿਊਨਿਟੀ ਸੈਂਟਰ ਆਪਣੇ ਟੈਕਸ ਦੇ ਪੈਸੇ ਨਾਲ ਇਸ ਲਈ ਬਣਵਾਇਆ ਸੀ ਕਿ ਇਸ ਵਿੱਚ ਆਮ ਲੋੜਵੰਦ ਪਰਿਵਾਰ ਆਪਣੇ ਧੀਆਂ-ਪੁੱਤਾਂ ਦਾ ਵਿਆਹ ਜਾਂ ਹੋਰ ਸਮਾਗਮ ਚੰਗੇ ਤਰੀਕੇ ਕਰਵਾ ਸਕਣ। ਇਸ ਕਮਿਊਨਿਟੀ ਹਾਲ ਦੀ ਖਸਤਾ ਹਾਲਤ ਦੋਰਾਹਾ ਸ਼ਹਿਰ ਦੇ ਲੋਕਾਂ ਨੇ ਵਿਧਾਇਕ ਬਣਨ ਤੋਂ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਸੀ। ਇਹ ਕਮਿਊਨਿਟੀ ਸੈਂਟਰ ਠੇਕੇ ’ਤੇ ਦੇਣ ਲਈ ਪਟਿਆਲਾ ਦੇ ਇਕ ਵਿਅਕਤੀ ਅਮਰਜੀਤ ਸਿੰਘ ਤੋਂ ਬਿਨਾਂ ਕਿਸੇ ਅਧਾਰ ਕਾਰਡ, ਡਾਕੂਮੈਂਟਰੀ ਪਰੂਫ਼ ਤੇ ਕੋਈ ਪੈਸਾ ਲਏ 3 ਸਾਲ ਲਈ ਇਕ ਐਗਰੀਮੈਂਟ ਜੁਲਾਈ 2017 ਤੋਂ ਅਗਸਤ 2020 ਤੱਕ ਕੀਤਾ ਗਿਆ ਸੀ ਅਤੇ ਤਿੰਨ ਸਾਲ ਦਾ ਠੇਕਾ ਕਰੀਬ 25 ਲੱਖ ਰੁਪਏ ਸੀ ਪਰ ਠੇਕੇਦਾਰ ਨੇ ਇਕ ਵੀ ਪੈਸਾ ਨਗਰ ਕੌਂਸਲ ਕੋਲ ਜਮ੍ਹਾਂ ਨਹੀਂ ਕਰਵਾਇਆ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਦੋਂ ਦੇ ਨਗਰ ਕੌਂਸਲ ਪ੍ਰਧਾਨ ਅਤੇ ਹੋਰ ਸਬੰਧਤ ਅਧਿਕਾਰੀ ਇਸ ਦੇ ਜ਼ਿੰਮੇਵਾਰ ਹਨ। ਵਿਧਾਇਕ ਗਿਆਸਪੁਰਾ ਨੇ ਦੱਸਿਆ ਕਿ ਜਦੋਂ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨਗਰ ਕੌਂਸਲ ਵੱਲੋਂ ਇਕ ਮਤਾ ਪਾ ਕੇ ਇਸ ਦੀ ਸ਼ਿਕਾਇਤ ਐੱਸਐੱਸਪੀ ਖੰਨਾ ਨੂੰ ਕੀਤੀ ਕਿਉਂਕਿ ਇਸ ਫ਼ਰਜ਼ੀ ਵਿਅਕਤੀ ਵੱਲੋਂ ਇਥੋਂ ਦਾ ਸਾਰਾ ਫਰਨੀਚਰ ਤੇ ਹੋਰ ਸਾਜ਼ੋ ਸਾਮਾਨ ਚੋਰੀ ਕਰ ਲਿਆ ਗਿਆ ਸੀ, ਜਿਸ ਦੀ ਮੁਲਾਂਕਣ ਕੀਮਤ ਸਮੇਤ ਠੇਕਾ 58 ਲੱਖ ਪਾਈ ਗਈ ਸੀ। ਵਿਧਾਇਕ ਗਿਆਸਪੁਰਾ ਨੇ ਹਾਈਕੋਰਟ ਦੇ ਆਰਡਰ ਦੀ ਕਾਪੀ ਰੱਖਦਿਆਂ ਕਿਹਾ ਕਿ ਇਸ ਵਿੱਚ ਕੋਰਟ ਨੇ ਐੱਫਆਈਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ ਕਿਉਂਕਿ ਇਸ ਵਿੱਚ 58 ਲੱਖ ਰੁਪਏ ਦੇ ਗਬਨ ਪਾਇਆ ਗਿਆ ਹੈ। ਇਸ ਦੌਰਾਨ ਸ਼ਹਿਰ ਵਾਸੀਆਂ ਨੇ ਅਪੀਲ ਕੀਤੀ ਕਿ ਸਰਕਾਰ ਸ਼ਹਿਰ ਵਿੱਚ ਹੋਏ ਘਪਲੇ ਦੀ ਜਾਂਚ ਕਰਵਾ ਕੇ ਮੁਲਜ਼ਮਾਂ ਨੂੰ ਜੇਲ੍ਹ ਭੇਜੇ।

Advertisement

Advertisement
Author Image

joginder kumar

View all posts

Advertisement
Advertisement
×