ਨੂਹ ਹਿੰਸਾ ਦਾ ਮੁਲਜ਼ਮ ਮੁਕਾਬਲੇ ਮਗਰੋਂ ਗ੍ਰਿਫ਼ਤਾਰ
07:04 AM Aug 23, 2023 IST
ਗੁਰੂਗ੍ਰਾਮ, 22 ਅਗਸਤ
ਹਰਿਆਣਾ ਦੇ ਨੂਹ ਵਿਚ 31 ਜੁਲਾਈ ਨੂੰ ਹੋਈ ਫਿਰਕੂ ਹਿੰਸਾ ਵਿਚ ਸ਼ਾਮਲ ਮੁਲਜ਼ਮ ਨੂੰ ਪੁਲੀਸ ਨੇ ਇਕ ਮੁਕਾਬਲੇ ਦੌਰਾਨ ਤੌਰੂ ਨੇੜਿਓਂ ਅਰਾਵਲੀ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਆਮਿਰ ਵਾਸੀ ਪਿੰਡ ਦਿਧਾਰਾ ਵਜੋਂ ਹੋਈ ਹੈ, ਜੋ ਫਿਰਕੂ ਹਿੰਸਾ ਮਗਰੋਂ ਅਰਾਵਲੀ ਦੀਆਂ ਪਹਾੜੀਆਂ ’ਚ ਲੁਕਿਆ ਹੋਇਆ ਸੀ। ਆਮਿਰ ਨੇ ਸੋਮਵਾਰ ਰਾਤ ਨੂੰ ਉਸ ਨੂੰ ਗ੍ਰਿਫ਼ਤਾਰ ਕਰਨ ਆਈ ਸੀਆਈਏ ਟੀਮ ’ਤੇ ਗੋਲੀਆਂ ਚਲਾਈਆਂ ਸਨ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਇਕ ਗੋਲੀ ਆਮਿਰ ਦੀ ਲੱਤ ਵਿੱਚ ਲੱਗੀ ਸੀ ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਆਮਿਰ ਨੂੰ ਨਲਹਾਰ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ। ਤਲਾਸ਼ੀ ਦੌਰਾਨ ਪੁਲੀਸ ਨੇ ਮੁਲਜ਼ਮ ਕੋਲੋਂ ਦੇਸੀ ਕੱਟਾ ਤੇ ਪੰਜ ਗੋਲੀਆਂ ਬਰਾਮਦ ਕੀਤੀਆਂ ਹਨ। ਪਿਛਲੇ ਦਸ ਦਿਨਾਂ ’ਚ ਇਲਾਕੇ ਵਿਚ ਇਹ ਦੂਜਾ ਮੁਕਾਬਲਾ ਹੈ। ਪੁਲੀਸ ਮੁਤਾਬਕ ਇਹ ਮੁਕਾਬਲਾ ਸੋਮਵਾਰ ਰਾਤੀਂ ਸਾਢੇ ਦਸ ਵਜੇ ਦੇ ਕਰੀਬ ਹੋਇਆ ਸੀ। -ਪੀਟੀਆਈ
Advertisement
Advertisement