ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੋਲਡ ਲੋਨ ਲਈ ਬੈਂਕ ਨੂੰ ਦਿੱਤੇ ਗਹਿਣੇ ਧੋਖੇ ਨਾਲ ਕਢਵਾਉਣ ਦਾ ਦੋਸ਼

06:40 AM Aug 06, 2024 IST

ਕੇ ਪੀ ਸਿੰਘ
ਗੁਰਦਾਸਪੁਰ, 5 ਅਗਸਤ
ਬੈਂਕ ਵੱਲੋਂ ਗੋਲਡ ਲੋਨ ਦੇ ਬਦਲੇ ਉਪਭੋਗਤਾ ਵੱਲੋਂ ਬੈਂਕ ਵਿੱਚ ਜਮ੍ਹਾਂ ਕਰਵਾਏ ਗਏ ਲੱਖਾਂ ਦੇ ਸੋਨੇ ਦੇ ਗਹਿਣੇ ਬਿਨਾਂ ਉਪਭੋਗਤਾ ਦੀ ਮੌਜੂਦਗੀ ਕਿਸੇ ਹੋਰ ਨੂੰ ਦੇ ਦੇਣ ਦੇ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਪੁਲੀਸ ਨੇ ਆਪਣੀ ਜਾਂਚ ਵਿੱਚ ਬੈਂਕ ਕਿਸੇ ਅਧਿਕਾਰੀ ਜਾਂ ਕਿਸੇ ਮੁਲਾਜ਼ਮ ਨੂੰ ਨਾਮਜ਼ਦ ਨਹੀਂ ਕੀਤਾ ਜਦਕਿ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਜਾਂਚ ਦੌਰਾਨ ਕੋਈ ਬੈਂਕ ਕਰਮਚਾਰੀ ਕਥਿਤ ਦੋਸ਼ੀ ਮਿਲਿਆ ਤਾਂ ਉਸ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਲਲਿਤ ਕੁਮਾਰ ਸ਼ਰਮਾ ਨੇ ਪੁਲੀਸ ਨੂੰ ਦੱਸਿਆ ਸੀ ਕਿ ਕਰੋਨਾ ਕਾਲ ਤੋਂ ਬਾਅਦ ਆਰਥਿਕ ਮੰਦੀ ਕਾਰਨ ਉਸ ਨੂੰ ਉਨ੍ਹਾਂ ਦੇ ਜਾਣਕਾਰ ਮੁਨੀਸ਼ ਵਰਮਾ ਵਾਸੀ ਧਾਰੀਵਾਲ ਜੋ ਇੱਕ ਨਿੱਜੀ ਬੈਂਕ ਦਾ ਮੁਲਾਜ਼ਮ ਸੀ, ਨੇ 500 ਗ੍ਰਾਮ ਤੋਂ ਵੱਧ ਦੇ ਸੋਨੇ ਦੇ ਬਦਲੇ 17 ਲੱਖ ਰੁਪਏ ਦਾ ਗੋਲਡ ਲੋਨ 7 ਮਾਰਚ 2022 ਨੂੰ ਆਪਣੇ ਬੈਂਕ ਦੇ ਨੇੜਲੇ ਇੱਕ ਹੋਰ ਨਿੱਜੀ ਬੈਂਕ ਤੋਂ ਦਿਵਾਇਆ ਸੀ। ਉਸ ਨੇ ਦੋਸ਼ ਲਾਇਆ ਕਿ ਕਰਜ਼ਾ ਲੈਣ ਦੇ ਅੱਠ ਮਹੀਨੇ ਬਾਅਦ ਹੀ ਅਕਤੂਬਰ 2022 ਨੂੰ ਉਨ੍ਹਾਂ ਦੀ ਜਾਣਕਾਰੀ ਅਤੇ ਮੌਜੂਦਗੀ ਦੇ ਬਗੈਰ ਮੁਨੀਸ਼ ਵਰਮਾ ਨੇ ਇਸ ਬੈਂਕ ਦੇ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਉਸ ਦੇ ਸਾਰੇ ਗਹਿਣੇ ਬੈਂਕ ਵਿੱਚੋਂ ਕਢਵਾ ਲਏ। ਸ਼ਿਕਾਇਤਕਰਤਾ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲੇ ਜਿਨ੍ਹਾਂ ਦੀਆਂ ਹਦਾਇਤਾਂ ’ਤੇ ਮਾਮਲੇ ਦੀ ਜਾਂਚ ਡੀਐੱਸਪੀ ਅਮੋਲਕ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਅਤੇ ਚਾਰ ਮਹੀਨੇ ਬਾਅਦ ਮਨੀਸ਼ ਵਰਮਾ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਕਿਸੇ ਬੈਂਕ ਮੁਲਾਜ਼ਮ ਦੀ ਮਿਲੀਭੁਗਤ ਤੋਂ ਬਿਨਾਂ ਉਨ੍ਹਾਂ ਦਾ ਸੋਨਾ ਕੋਈ ਹੋਰ ਕਢਵਾ ਕੇ ਨਹੀਂ ਲੈ ਕੇ ਜਾ ਸਕਦਾ। ਡੀਐੱਸਪੀ ਅਮੋਲਕ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੌਰਾਨ ਜੇਕਰ ਕੋਈ ਬੈਂਕ ਅਧਿਕਾਰੀ ਜਾਂ ਮੁਲਾਜ਼ਮ ਇਸ ਵਿੱਚ ਮੁਲਜ਼ਮ ਮਿਲਦਾ ਹੈ ਤਾਂ ਉਸ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਬੈਂਕ ਵੱਲੋਂ ਸੀਸੀਟੀਵੀ ਫੁਟੇਜ ਪੁਲੀਸ ਨੂੰ ਮੁਹੱਈਆ ਨਾ ਕਰਵਾਉਣ ਬਾਰੇ ਉਨ੍ਹਾਂ ਕਿਹਾ ਕਿ ਬੈਂਕ ਦੇ ਮੌਜੂਦਾ ਮੈਨੇਜਰ ਨੇ ਲਿਖਤੀ ਤੌਰ ’ਤੇ ਪੁਲੀਸ ਨੂੰ ਦੱਸਿਆ ਹੈ ਕਿ ਛੇ ਮਹੀਨੇ ਤੋਂ ਵੱਧ ਸਮੇਂ ਤੱਕ ਬੈਂਕ ਵਿੱਚ ਅਜਿਹੀਆਂ ਫੁਟੇਜ ਨਹੀਂ ਹੁੰਦੀਆਂ ਜਦਕਿ ਇਹ ਮਾਮਲਾ ਪੌਣੇ ਦੋ ਸਾਲ ਪੁਰਾਣਾ ਹੈ। ਤਫ਼ਤੀਸ਼ ਦੌਰਾਨ ਜੇਕਰ ਪੁਲੀਸ ਨੂੰ ਲੱਗਿਆ ਕਿ ਬੈਂਕ ਅਧਿਕਾਰੀ ਨੇ ਪੁਲੀਸ ਨੂੰ ਝੂਠਾ ਬਿਆਨ ਦਿੱਤਾ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

Advertisement

Advertisement