ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਅਲੀ ਦਸਤਾਵੇਜ਼ਾਂ ਨਾਲ ਲੱਖਾਂ ਦੀ ਠੱਗੀ ਮਾਰਨ ਦਾ ਦੋਸ਼

07:18 AM Aug 21, 2024 IST

ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਥਾਣਾ ਸ਼ਹਿਰੀ ਦੀ ਪੁਲੀਸ ਕੋਲ ਗਲਤ ਦਸਤਾਵੇਜ਼ਾਂ ਦੇ ਆਧਾਰ ’ਤੇ ਬਿਆਨਾ ਕਰ ਕੇ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਪੜਤਾਲ ਉਪਰੰਤ ਤਿੰਨ ਔਰਤਾਂ ਸਮੇਤ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਪੀੜਤ ਧਿਰ ਦੇ ਵਰਿੰਦਰ ਸਿੰਘ ਵਾਸੀ ਪੱਕਾ ਦਰਵਾਜ਼ਾ ਸਾਹਨੇਵਾਲ ਨੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਨਰਿੰਦਰ ਕੌਰ ਪੁਰੇਵਾਲ ਵਾਸੀ ਮਾੜੀ ਹਰਨੀਆਂ (ਜਲੰਧਰ), ਹਰਿੰਦਰ ਕੌਰ ਉਰਫ ਹੈਰੀ ਵਾਸੀ ਮੁਹੱਲਾ ਸੰਤੋਖ ਪੁਰਾ ਰਾਏਕੋਟ, ਪਰਮਿੰਦਰ ਸਿੰਘ ਉਰਫ ਕਾਕਾ ਵਾਸੀ ਨੱਥੋਵਾਲ (ਬੱਸੀਆਂ), ਅਮਨਦੀਪ ਕੌਰ ਵਾਸੀ ਪਿੰਡ ਬ੍ਰਹਮਪੁਰ (ਜਲੰਧਰ) ਅਤੇ ਜਗਤਾਰ ਸਿੰਘ ਵਾਸੀ ਪਿੰਡ ਪੋਨਾ (ਜਗਰਾਉਂ) ਨੇ ਆਪਸੀ ਮਿਲੀਭੁਗਤ ਨਾਲ ਵਰਿੰਦਰ ਸਿੰਘ ਦੇ ਜਾਅਲੀ ਦਸਤਾਵੇਜ਼ ਸਮੇਤ ਆਧਾਰ ਕਾਰਡ ਤਿਆਰ ਕਰ ਕੇ ਉਸਦੀ ਜ਼ਮੀਨ ਦਾ ਕਿਸੇ ਨਾਲ ਸੌਦਾ ਕਰ ਕੇ, ਬਿਆਨੇ ਵਜੋਂ ਮੋਟੀ ਰਕਮ ਹਾਸਲ ਕਰ ਲਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ ਠੱਗੀ ਬਾਰੇ ਪਤਾ ਲੱਗਾ ਤਾਂ ਉਸ ਨੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੂੰ ਦਰਖਾਸਤ ਦਿੱਤੀ। ਪੜਤਾਲ ’ਚ ਪੰਜਾਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਅਤੇ ਮੁਲਜ਼ਮਾਂ ਦੀ ਭਾਲ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ।

Advertisement

Advertisement