ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਲਜ਼ਮ ਨੇ ਹੱਥਕੜੀ ਸਮੇਤ ਘੜੀਸਿਆ ਹੋਮਗਾਰਡ ਵਾਲੰਟੀਅਰ

07:56 AM Aug 03, 2024 IST

ਨਿੱਜੀ ਪੱਤਰ ਪ੍ਰੇਰਕ
ਮੋਗਾ, 2 ਅਗਸਤ
ਇਥੇ ਬੱਧਨੀ ਕਲਾਂ ਸਿਵਲ ਹਸਪਤਾਲ ਵਿੱਚੋਂ ਅੱਜ ਇਕ ਮੁਲਜ਼ਮ ਨੇ ਹੱਥਕੜੀ ਸਮੇਤ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਹੋਮਗਾਰਡ ਵਾਲੰਟੀਅਰ ਨੂੰ ਮੁਲਜ਼ਮ ਕਾਫ਼ੀ ਦੂਰ ਤਕ ਘੜੀਸ ਕੇ ਲੈ ਗਿਆ। ਮੁਲਜ਼ਮ ਦੀ ਇਸ ਕੋਸ਼ਿਸ਼ ਵਿੱਚ ਹੋਮਗਾਰਡ ਜਵਾਨ ਦੇ ਗਿੱਟੇ ਗੋਡੇ ਰਗੜੇ ਗਏ ਤੇ ਉਹ ਜ਼ਖਮੀ ਹੋ ਗਿਆ। ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਹੋਮਗਾਰਡ ਵਾਲੰਟੀਅਰ ਮੰਗਲ ਸਿੰਘ ਦੀ ਸ਼ਿਕਾਇਤ ਉੱਤੇ ਮੁਲਜ਼ਮ ਨਵਦੀਪ ਸਿੰਘ ਉਰਫ਼ ਹੈਪੀ ਖ਼ਿਲਾਫ਼ ਇਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਮੁਤਾਬਕ ਮੁਲਜ਼ਮ ਹੈਪੀ ਤੇ ਹੋਰਾਂ ਖ਼ਿਲਾਫ਼ ਥਾਣਾ ਬੱਧਨੀ ਕਲਾਂ ਵਿੱਚ 30 ਜੁਲਾਈ ਨੂੰ ਆਪਣੇ ਹੀ ਪਿੰਡ ਦੇ ਜਸਕਰਨਪ੍ਰੀਤ ਸਿੰਘ ਦੇ ਘਰ ’ਚ ਦਾਖਲ ਹੋ ਕੇ ਝਗੜਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲੀਸ ਚੌਕੀ ਲੋਪੋ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕਰਨ ਲਈ ਏਐੱਸਆਈ ਚਰਨਜੀਤ ਸਿੰਘ ਤੇ ਹੋਮਗਾਰਡ ਵਾਲੰਟੀਅਰ ਮੰਗਲ ਸਿੰਘ ਦੀ ਡਿਊਟੀ ਲੱਗੀ ਸੀ। ਉਨ੍ਹਾਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸਿਵਲ ਹਸਪਤਾਲ ਬੱਧਨੀ ਕਲਾਂ ਵਿੱਚ ਮੈਡੀਕਲ ਲਈ ਲਿਆਂਦਾ ਸੀ। ਹੋਮਗਾਰਡ ਵਾਲੰਟੀਅਰ ਨੇ ਦੱਸਿਆ ਕਿ ਮੈਡੀਕਲ ਜਾਂਚ ਮਗਰੋਂ ਜਦੋਂ ਉਹ ਮੁਲਜ਼ਮ ਨੂੰ ਗੱਡੀ ਵਿੱਚ ਬਿਠਾਉਣ ਲੱਗੇ ਤਾਂ ਉਸ ਨੇ ਗੁੱਟ ’ਤੇ ਲੱਗੀ ਹੱਥਕੜੀ ਨਾਲ ਹੋਮਗਾਰਡ ਵਾਲੰਟੀਅਰ ’ਤੇ ਹਮਲਾ ਕਰ ਦਿੱਤਾ। ਇਸ ਮਗਰੋਂ ਉਸ ਨੇ ਉਸ ਨੂੰ ਝਟਕਾ ਦਿੱਤਾ ਤਾਂ ਉਹ ਥੱਲੇ ਡਿੱਗ ਪਿਆ। ਮੁਲਜ਼ਮ ਨੇ ਫ਼ਰਾਰ ਹੋਣ ਲਈ ਉਸ ਨੂੰ ਕੁਝ ਦੂਰੀ ਤੱਕ ਘੜੀਸਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਇਸ ਦੌਰਾਨ ਏਐੱਸਆਈ ਚਰਨਜੀਤ ਸਿੰਘ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।

Advertisement

Advertisement