ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ਹਿਰਾਸਤ ’ਚੋਂ ਮੁਲਜ਼ਮ ਫਰਾਰ

08:08 AM Apr 18, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਅਪਰੈਲ
ਜ਼ਿਲ੍ਹਾ ਕਚਹਿਰੀਆਂ ਵਿੱਚ ਪੇਸ਼ੀ ਲਈ ਆਇਆ ਇੱਕ ਮੁਲਜ਼ਮ ਪੁਲੀਸ ਮੁਲਾਜ਼ਮ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਭਗੌੜੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਲਾਈਨ ਲੁਧਿਆਣਾ ਦੇ ਇੱਕ ਮੁਲਾਜ਼ਮ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਡਿਊਟੀ ਪੁਲੀਸ ਲਾਈਨ ਤੋਂ ਬਤੌਰ ਇੰਚਾਰਜ ਸੈਸ਼ਨ ਚਲਾਨ ਪੇਸ਼ੀ ਲਈ ਹੋਰ ਪੁਲੀਸ ਮੁਲਾਜ਼ਮਾਂ ਨਾਲ ਲੱਗੀ ਹੋਈ ਸੀ। ਇਸ ਦੌਰਾਨ ਸਿਪਾਹੀ ਹਰਕੀਰਤ ਸਿੰਘ ਥਾਣਾ ਜਮਾਲਪੁਰ ਦੇ ਦੋਸ਼ੀ ਰਾਹੁਲ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਗਿਆ ਸੀ। ਅਦਾਲਤ ਦੇ ਬਾਹਰ ਜਾ ਕੇ ਰਾਹੁਲ ਕੁਮਾਰ ਵਾਸੀ‌ ਕਿਰਾਏਦਾਰ ਸੁੰਦਰ ਨਗਰ ਮੁੰਡੀਆ ਕਲਾਂ ਦੀ ਹੱਥਕੜੀ ਖੋਲ੍ਹੀ ਤਾਂ‌ ਉਹ ਭੀੜ ਦਾ ਫਾਇਦਾ ਚੁੱਕ ਕੇ ਸਿਪਾਹੀ ਹਰਕੀਰਤ ਸਿੰਘ ਨੂੰ ਧੱਕਾ ਮਾਰ ਕੇ ਭੱਜ ਗਿਆ।

Advertisement

Advertisement
Advertisement