ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਲਜ਼ਮ ਨਾਜਾਇਜ਼ ਸ਼ਰਾਬ ਸਣੇ ਕਾਬੂ

08:38 AM Mar 02, 2024 IST

ਪੱਤਰ ਪ੍ਰੇਰਕ
ਜਗਰਾਉਂ, 1 ਮਾਰਚ
ਪੁਲੀਸ ਥਾਣਾ ਸਿੱਧਵਾਂ ਬੇਟ ਨੇ ਨਸ਼ਾ ਤਸਕਰਾਂ ਖ਼ਿਲਾਫ਼ ਆਰੰਭੀ ਮੁਹਿੰਮ ਦੇ ਚਲਦਿਆਂ ਤਸਕਰ ਨੂੰ ਨਾਜਾਇਜ਼ ਸ਼ਰਾਬ ਤੇ ਸਕੂਟਰ ਸਣੇ ਹਿਰਾਸਤ ’ਚ ਲੈ ਕੇ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਏਐਸਆਈ ਨਸੀਬ ਚੰਦ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਣੇ ਸਿੱਧਵਾਂ ਬੇਟ ਤੋਂ ਪਿੰਡ ਖੁਰਸ਼ੈਦਪੁਰ ਨੂੰ ਜਾ ਰਹੇ ਸਨ। ਪੁਲੀਸ ਪਾਰਟੀ ਜਦੋਂ ਸੇਮ ਨਾਲੇ ’ਤੇ ਪਹੁੰਚੀ ਤਾਂ ਖੁਰਸ਼ੈਦਪੁਰ ਵੱਲੋਂ ਇੱਕ ਵਿਅਕਤੀ ਬਿਨਾਂ ਨੰਬਰੀ ਸਕੂਟਰ ’ਤੇ ਪਲਾਸਟਿਕ ਦੀ ਕੇਨੀ ਰੱਖੀ ਆਉਂਦਾ ਦਿਖਾਈ ਦਿੱਤਾ। ਉਹ ਪੁਲੀਸ ਪਾਰਟੀ ਦੇਖ ਘਬਰਾ ਕੇ ਸਕੂਟਰ ਨੂੰ ਪਿੱਛੇ ਮੋੜਨ ਲੱਗਾ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਜਦੋਂ ਸਕੂਟਰ ਪਿੱਛੇ ਬੰਨ੍ਹੀ ਕੇਨ ਖੋਲ੍ਹੀ ਤਾਂ ਉਸ ਵਿਚੋਂ 20 ਬੋਤਲਾਂ ਸ਼ਰਾਬ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਲੇਮਪੁਰ ਵਜੋਂ ਹੋਈ।

Advertisement

Advertisement