ਬੰਦ ਕੋਠੀ ’ਚ ਫਰੋਲਾ-ਫਰੋਲੀ ਕਰਦਾ ਮੁਲਜ਼ਮ ਸੀਸੀਟੀਵੀ ’ਚ ਕੈਦ
08:26 AM Jan 30, 2025 IST
ਰੋਹਿਤ ਗੋਇਲ
ਤਪਾ ਮੰਡੀ, 29 ਜਨਵਰੀ
ਬੀਤੀ ਰਾਤ ਅਣਪਛਾਤੇ ਚੋਰ ਵੱਲੋਂ ਤਪਾ ਮੰਡੀ ’ਚ ਇੱਕ ਬੰਦ ਪਈ ਕੋਠੀ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਕੋਠੀ ਮਾਲਕ ਸੇਵਾਮੁਕਤ ਪ੍ਰਿੰਸੀਪਲ ਭੀਮ ਸੈਨ ਨੇ ਦੱਸਿਆ ਕਿ ਉਹ ਪਿਛਲੇ ਕੁਝ ਕੁ ਮਹੀਨਿਆਂ ਤੋਂ ਤਪਾ ਸਥਿਤ ਆਪਣੀ ਕੋਠੀ ਨੂੰ ਜਿੰਦਰੇ ਲਗਾ ਕੇ ਬਠਿੰਡਾ ਵਿਖੇ ਆਪਣੇ ਬੇਟੇ ਸਮੇਤ ਰਹਿ ਰਹੇ ਹਨ। ਬੀਤੀ ਰਾਤ ਇੱਕ ਚੋਰ ਆਪਣਾ ਮੂੰਹ ਢੱਕ ਕੇ ਘਰ ਦੀ ਕੰਧ ਟੱਪ ਕੇ ਜਾਲੀ ਵਾਲਾ ਦਰਵਾਜ਼ਾ ਭੰਨ੍ਹ ਕੇ ਅੰਦਰ ਦਾਖ਼ਲ ਹੋਇਆ ਜਿਸਨੇ ਘਰ ਦੀ ਲਾਬੀ ਵਿਚ ਲੱਗੇ ਹੋਏ ਸੀਸੀਟੀਵੀ ਕੈਮਰੇ ਉੱਪਰ ਇੱਕ ਕੱਪੜਾ ਪਾ ਦਿੱਤਾ ਅਤੇ ਇਸ ਉਪਰੰਤ ਘਰ ਅੰਦਰ ਬੈਡਰੂਮ ਅਤੇ ਕਮਰਿਆਂ ‘ਚ ਪਈਆਂ ਅਲਮਾਰੀਆਂ ਅਤੇ ਬੈਡਾਂ ਦੀ ਫਰੋਲਾ ਫਰਾਲੀ ਕੀਤੀ ਅਤੇ ਸਾਰਾ ਸਮਾਨ ਖਿਲਾਰ ਕੇ ਰੱਖ ਦਿੱਤਾ। ਚਜਦੋਂ ਉਨ੍ਹਾਂ ਦੀ ਪਤਨੀ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇੱਕ ਕੈਮਰਾ ਬੰਦ ਪਿਆ ਦਿਖਾਈ ਦਿੱਤਾ।
Advertisement
Advertisement