ਚੋਰੀ ਦੇ ਸੱਤ ਸਾਈਕਲਾਂ ਸਣੇ ਮੁਲਜ਼ਮ ਕਾਬੂ
05:19 AM Feb 19, 2025 IST
Advertisement
ਪੱਤਰ ਪੇ੍ਰਕ
ਜਲੰਧਰ, 18 ਫਰਵਰੀ
ਜਲੰਧਰ ਕਮਿਸ਼ਨਰੇਟ ਪੁਲੀਸ ਨੇ ਰਣਜੀਤ ਐਨਕਲੇਵ ਦੀਪ ਨਗਰ ਦੇ ਵਸਨੀਕ ਸਫੀ ਨੂੰ ਕਈ ਸਾਈਕਲ ਚੋਰੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਦਸਹਿਰਾ ਗਰਾਊਂਡ ਨੇੜੇ ਕੀਤੀ ਗਈ ਇਸ ਗ੍ਰਿਫ਼ਤਾਰੀ ਨਾਲ ਸੱਤ ਚੋਰੀ ਹੋਏ ਸਾਈਕਲ ਬਰਾਮਦ ਹੋਏ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਹ ਕਾਰਵਾਈ ਸਫੀ ਦੀਆਂ ਗਤੀਵਿਧੀਆਂ ਬਾਰੇ ਮਿਲੀ ਸੂਚਨਾ ਤੋਂ ਬਾਅਦ ਕੀਤੀ ਗਈ ਸੀ। ਉਹ ਇਸ ਸਮੇਂ ਪੁਲੀਸ ਹਿਰਾਸਤ ਵਿੱਚ ਹੈ ਅਤੇ ਜਾਂਚ ਜਾਰੀ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਰਿਪੋਰਟ ਕਰਨ ਦੀ ਵੀ ਅਪੀਲ ਕੀਤੀ।
Advertisement
Advertisement
Advertisement