For the best experience, open
https://m.punjabitribuneonline.com
on your mobile browser.
Advertisement

ਸੱਤ ਕਿੱਲੋ ਹੈਰੋਇਨ, 36 ਲੱਖ ਡਰੱਗ ਮਨੀ ਤੇ ਅਸਲੇ ਸਣੇ ਮੁਲਜ਼ਮ ਕਾਬੂ

07:56 AM Apr 16, 2024 IST
ਸੱਤ ਕਿੱਲੋ ਹੈਰੋਇਨ  36 ਲੱਖ ਡਰੱਗ ਮਨੀ ਤੇ ਅਸਲੇ ਸਣੇ ਮੁਲਜ਼ਮ ਕਾਬੂ
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਸੌਮਿਆ ਮਿਸ਼ਰਾ ਤੇ ਹੋਰ ਅਧਿਕਾਰੀ।
Advertisement

ਸੰਜੀਵ ਹਾਂਡਾ
ਫ਼ਿਰੋਜ਼ਪੁਰ, 15 ਅਪਰੈਲ
ਇੱਥੋਂ ਦੀ ਸੀਆਈਏ ਸਟਾਫ਼ ਦੀ ਟੀਮ ਨੇ ਇੱਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ ਸੱਤ ਕਿੱਲੋ ਹੈਰੋਇਨ, 36 ਲੱਖ ਰੁਪਏ ਡਰੱਗ ਮਨੀ, ਤਿੰਨ ਪਿਸਤੌਲ, ਰਾਈਫ਼ਲ ਅਤੇ ਵੀਹ ਕਾਰਤੂਸਾਂ ਸਣੇ ਇੱਕ ਬਿਨਾਂ ਨੰਬਰੀ ਕਾਰ ਤੇ ਆਈ ਫ਼ੋਨ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਜੀਤ ਸਿੰਘ ਉਰਫ਼ ਮਨੀ (27) ਵਾਸੀ ਪਿੰਡ ਕਮਾਲੇ ਵਾਲਾ ਥਾਣਾ ਸਦਰ ਫ਼ਿਰੋਜ਼ਪੁਰ ਵਜੋਂ ਹੋਈ। ਪੁਲੀਸ ਨੇ ਇਸ ਕੇਸ ਵਿੱਚ ਮੁਲਜ਼ਮ ਦੇ ਦੋ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਹੈ ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਮੁਲਜ਼ਮ ਮਨਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਮੁਹਾਲੀ ਵਿਚ ਅਸਲਾ ਐਕਟ ਅਤੇ ਪਟਿਆਲਾ ਵਿੱਚ ਜੇਲ੍ਹ ਐਕਟ ਅਧੀਨ ਕੇਸ ਦਰਜ ਹਨ।
ਐੱਸਐੱਸਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਸਥਾਨਕ ਸੀਆਈਏ ਸਟਾਫ਼ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਮਨਜੀਤ ਸਿੰਘ ਆਪਣੇ ਸਾਥੀਆਂ ਭੁਵਨੇਸ਼ ਚੋਪੜਾ ਵਾਸੀ ਦਿੱਲੀ ਗੇਟ ਹਾਲ ਕੈਨੇਡਾ ਅਤੇ ਰੋਹਿਤ ਸੇਠੀ ਵਾਸੀ ਮੁਹੱਲਾ ਧਰਮਪੁਰਾ ਸਿਟੀ ਫ਼ਿਰੋਜ਼ਪੁਰ ਨਾਲ ਮਿਲ ਕੇ ਪਾਕਿਸਤਾਨ ਤੋਂ ਵੱਡੇ ਪੱਧਰ ’ਤੇ ਹੈਰੋਇਨ ਮੰਗਵਾਉਂਦਾ ਹੈ ਤੇ ਅੱਗੇ ਸਪਲਾਈ ਕਰਦਾ ਹੈ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਮਨਜੀਤ ਸਿੰਘ ਨੂੰ ਬਿਨਾਂ ਨੰਬਰੀ ਕਾਰ ਨਾਲ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਲੈਣ ’ਤੇ ਸੱਤ ਕਿੱਲੋ ਹੈਰੋਇਨ, 36 ਲੱਖ ਰੁਪਏ ਡਰੱਗ ਮਨੀ, ਪਿਸਤੌਲ ਤੇ ਪੰਜ ਕਾਰਤੂਸ ਅਤੇ ਆਈ ਫ਼ੋਨ ਬਰਾਮਦ ਹੋਇਆ।

Advertisement

Advertisement
Author Image

joginder kumar

View all posts

Advertisement
Advertisement
×