ਮੁਲਜ਼ਮ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ
08:54 AM Jul 23, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਜੁਲਾਈ
ਜ਼ਿਲ੍ਹਾ ਪੁਲੀਸ ਨੇ ਨਸ਼ੀਲੇ ਪਦਾਰਥ ਸਣੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹੀ ਪੁਲੀਸ ਕਪਤਾਨ ਜਸ਼ਨਦੀਪ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਰਾਈਮ ਇਨਵੈਸਟੀਗੇਸ਼ਨ ਬਰਾਂਚ ਦੀ ਇਕ ਦੀ ਟੀਮ ਨੇ ਜਰਨੈਲ ਸਿੰਘ ਉਰਫ ਜੈਲੀ ਪੁੱਤਰ ਲਾਲਾ ਰਾਮ ਵਾਸੀ ਹਮੀਰਗੜ੍ਹ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚ 191 ਗਰਾਮ ਅਫੀਮ ਬਰਾਮਦ ਕੀਤੀ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਅਪਰਾਧ ਜਾਂਚ ਸ਼ਾਖਾ ਇਕ ਦੇ ਸਬ ਇੰਸਪੈਕਟਰ ਧਰਮਿੰਦਰ ਦੀ ਟੀਮ ਜਿੰਦਲ ਪਾਰਕ ਝਾਸਾਂ ਰੋਡ ’ਤੇ ਮੌਜੂਦ ਸੀ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਰਨੈਲ ਸਿੰਘ ਉਰਫ ਜੈਲੀ ਆਪਣੇ ਮੋਟਰਸਾਈਕਲ ’ਤੇ ਭੱਦਰਕਾਲੀ ਮੰਦਿਰ ਵੱਲ ਨੂੰ ਜਾਏਗਾ। ਸਪੁਲੀਸ ਨੇ ਜਿੰਦਲ ਪਾਰਕ ਝਾਸਾਂ ਰੋਡ ’ਤੇ ਲਾਏ ਨਾਕੇ ਦੌਰਾਨ ਚੈਕਿੰਗ ਕੀਤੀ ਤਾਂ ਉਸ ਦੇ ਕਬਜ਼ੇ ’ਚੋਂ 191 ਗਰਾਮ ਅਫੀਮ ਬਰਾਮਦ ਹੋਈ।
Advertisement
Advertisement