ਮੁਲਜ਼ਮ 30 ਬੋਤਲਾਂ ਸ਼ਰਾਬ ਸਣੇ ਕਾਬੂ
07:51 PM Jun 29, 2023 IST
ਦੇਵੀਗੜ੍ਹ: ਪੁਲੀਸ ਚੌਕੀ ਸੈਂਚਰੀ ਇਨਕਲੇਵ ਦੇ ਇੰਚਾਰਜ ਐੱਸਆਈ ਬਲਜੀਤ ਸਿੰਘ ਤੇ ਟੀਮ ਨੇ ਥਾਣਾ ਬਖਸ਼ੀਵਾਲਾ ਦੇ ਟਰੇਨੀ ਐੱਸਐੱਚਓ ਵੈਭਵ ਚੌਧਰੀ (ਆਈਪੀਐੱਸ) ਦੀ ਅਗਵਾਈ ਹੇਠ ਇੱਕ ਵਿਅਕਤੀ ਨੂੰ 30 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਚੌਕੀ ਇੰਚਾਰਜ ਬਲਜੀਤ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਲਛਮਣ ਸਿੰਘ ਲੱਛੂ ਵਾਸੀ ਪਿੰਡ ਕਲਿਆਣਾ ਵਜੋਂ ਹੋਈ ਹੈ। ਇਤਲਾਹ ਮਿਲੀ ਸੀ ਕਿ ਇਕ ਵਿਅਕਤੀ ਰੱਖੜਾ ਸ਼ੂਗਰ ਮਿਲ ਕੋਲ ਬੈਠਾ ਸ਼ਰਾਬ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ‘ਤੇ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਰਾਜ ਕਪੂਰ ਤੇ ਪਾਰਟੀ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਉਸ ਦੇ ਕਬਜ਼ੇ ਵਿੱਚੋਂ 30 ਬੋਤਲਾਂ ਸ਼ਰਾਬ ਠੇਕਾ ਦੇਸੀ ਗੁਲਾਬ ਪੰਜਾਬ ਦੀਆਂ ਬਰਾਮਦ ਹੋਈਆਂ। ਮੁਲਜ਼ਮ ਖ਼ਿਲਾਫ਼ ਥਾਣਾ ਬਖਸ਼ੀਵਾਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement