For the best experience, open
https://m.punjabitribuneonline.com
on your mobile browser.
Advertisement

ਮੁਲਜ਼ਮ ਸੌ ਲਿਟਰ ਲਾਹਣ ਸਣੇ ਗ੍ਰਿਫ਼ਤਾਰ

06:37 AM Mar 19, 2024 IST
ਮੁਲਜ਼ਮ ਸੌ ਲਿਟਰ ਲਾਹਣ ਸਣੇ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਰਤੀਆ, 18 ਮਾਰਚ
ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ’ਤੇ ਕਾਰਵਾਈ ਕਰਦਿਆਂ ਪੁਲੀਸ ਟੀਮ ਨੇ ਰਤੀਆ ਇਲਾਕੇ ਦੇ ਪਿੰਡ ਚੰਦੋ ਕਲਾਂ ਤੋਂ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀ ਭੱਠੀ ਚਲਾਉਂਦਿਆਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਏਵੀਟੀ ਸਟਾਫ ਦੀ ਟੀਮ ਰਤੀਆ ਇਲਾਕੇ ਵਿੱਚ ਗਸ਼ਤ ’ਤੇ ਸੀ ਤਾਂ ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਪਿੰਡ ਚੰਦੋ ਕਲਾਂ ਵਿੱਚ ਰਿੰਕੂ ਪੁੱਤਰ ਕਾਲਾ ਸਿੰਘ ਆਪਣੇ ਖਾਲੀ ਮਕਾਨ ਵਿੱਚ ਨਾਜਾਇਜ਼ ਸ਼ਰਾਬ ਦੀ ਭੱਠੀ ਲਗਾ ਕੇ ਸ਼ਰਾਬ ਕੱਢਣ ਦਾ ਧੰਦਾ ਕਰ ਰਿਹਾ ਹੈ। ਪੁਲੀਸ ਨੇ ਸੂਚਨਾ ਮਿਲਦਿਆਂ ਹੀ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਛਾਪਾ ਮਾਰ ਕੇ ਨਾਜਾਇਜ਼ ਸ਼ਰਾਬ ਦੀ ਚੱਲਦੀ ਭੱਠੀ ਸਮੇਤ 20 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 100 ਲਿਟਰ ਲਾਹਣ ਬਰਾਮਦ ਕਰ ਕੇ ਮੁਲਜ਼ਮ ਨੂੰ ਪੁਲੀਸ ਹਿਰਾਸਤ ਵਿੱਚ ਲੈ ਲਿਆ। ਇਸ ਸਬੰਧੀ ਥਾਣਾ ਸਦਰ ਰਤੀਆ ਵਿੱਚ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
Author Image

Advertisement