For the best experience, open
https://m.punjabitribuneonline.com
on your mobile browser.
Advertisement

ਵੀਹ ਤੋਲਾ ਸੋਨਾ ਚੋਰੀ ਦੇ ਮਾਮਲੇ ਵਿੱਚ ਮੁਲਜ਼ਮ ਕਾਬੂ

07:51 AM Apr 05, 2024 IST
ਵੀਹ ਤੋਲਾ ਸੋਨਾ ਚੋਰੀ ਦੇ ਮਾਮਲੇ ਵਿੱਚ ਮੁਲਜ਼ਮ ਕਾਬੂ
ਗਹਿਣੇ ਚੋਰੀ ਦੇ ਮਾਮਲੇ ’ਚ ਕਾਬੂ ਮੁਲਜ਼ਮ ਪੁਲੀਸ ਹਿਰਾਸਤ ’ਚ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 4 ਅਪਰੈਲ
ਜ਼ਿਲ੍ਹਾ ਪੁਲੀਸ ਮੁਖੀ ਡਾ. ਸਿਮਰਤ ਕੌਰ ਨੇ ਦੱਸਿਆ ਕਿ 27-28 ਮਾਰਚ ਦੀ ਦਰਮਿਆਨੀ ਰਾਤ ਨੂੰ ਮੁਹੰਮਦ ਅਸ਼ਰਫ ਵਾਸੀ ਪੱਕਾ ਦਰਵਾਜ਼ਾ ਜਮਾਲਪੁਰਾ ਦੇ ਘਰ ਵਿੱਚ ਤਮੰਨਾ ਜਿਊਲਰਜ਼ ਨਾਂ ਦੀ ਸੋਨੇ ਚਾਂਦੀ ਦੇ ਗਹਿਣਿਆਂ ਦੀ ਦੁਕਾਨ ਵਿੱਚੋਂ ਕਿਸੇ ਨੇ ਜਿੰਦਰੇ ਤੋੜ ਕੇ ਦੁਕਾਨ ਅੰਦਰ ਪਏ ਕਰੀਬ 20 ਤੋਲੇ ਸੋਨਾ ਗਹਿਣੇ ਚੋਰੀ ਕਰ ਲਏ ਸਨ। ਇਸ ਸਬੰਧੀ ਥਾਣਾ ਸਿਟੀ-1 ਮਾਲੇਰਕੋਟਲਾ ਵੱਲੋਂ ਮੁਹੰਮਦ ਅਸ਼ਰਫ ਉਕਤ ਦੇ ਬਿਆਨ ਦੇ ਅਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਕੇਸ ਦੀ ਤਫ਼ਤੀਸ਼ ਡੀ.ਐੱਸ.ਪੀ. ਮਲੇਰਕੋਟਲਾ ਗੁਰਦੇਵ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਮੁੱਖ ਅਫ਼ਸਰ ਥਾਣਾ ਸਿਟੀ-1 ਮਾਲੇਰਕੋਟਲਾ ਸਾਹਿਬ ਸਿੰਘ ਵੱਲੋਂ ਤਕਨੀਕੀ ਤੌਰ ’ਤੇ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫ਼ਤੀਸ਼ ਮੁਲਜ਼ਮ ਗੁਲਫਾਮ ਵਾਸੀ ਮੁਹੱਲਾ ਆਵਿਆਂ ਵਾਲਾ ਮਾਲੇਰਕੋਟਲਾ ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਕੋਲੋਂ ਦੁਕਾਨ ਵਿੱਚੋਂ ਚੋਰੀ ਕੀਤੇ ਗਏ 20 ਤੋਲੇ ਸੋਨੇ ਦੇ ਗਹਿਣੇ (ਕੀਮਤ ਕਰੀਬ 13 ਲੱਖ ਰੁਪਏ) ਬਰਾਮਦ ਕਰਵਾਏ ਗਏ ਅਤੇ ਮੁਕੱਦਮਾ ਵਿੱਚ ਜੁਰਮ ਦੀ ਧਾਰਾ ਦਾ ਵਾਧਾ ਕੀਤਾ ਗਿਆ ਹੈ। ਮੁਲਜ਼ਮ ਦਾ ਅਦਾਲਤ ਤੋਂ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Advertisement

Advertisement
Author Image

Advertisement
Advertisement
×