ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਲੋ ਗਾਂਜੇ ਸਮੇਤ ਮੁਲਜ਼ਮ ਕਾਬੂ, ਕੇਸ ਦਰਜ

08:49 AM Oct 22, 2024 IST
ਮੁਲਜ਼ਮ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਵਰਿੰਦਰ ਸਿੰਘ ਖੋਸਾ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਅਕਤੂਬਰ
ਜੋਧਾਂ ਪੁਲੀਸ ਨੇ ਇੱਕ ਕਿਲੋ ਗਾਂਜੇ ਸਮੇਤ ਬਿਹਾਰ ਦੇ ਸਹਰਸਾ ਜ਼ਿਲ੍ਹੇ ਦੇ ਰਾਮ ਪ੍ਰਵੇਸ਼ ਚੌਧਰੀ ਨੂੰ ਕਾਬੂ ਕੀਤਾ ਹੈ। ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਥਾਣੇਦਾਰ ਸਤਪਾਲ ਸਿੰਘ ਸਮੇਤ ਪੁਲੀਸ ਪਾਰਟੀ ਗਸ਼ਤ ’ਤੇ ਸਨ। ਚੈਕਿੰਗ ਦੌਰਾਨ ਪੁਲ ਨਹਿਰ ਢੈਪਈ ਤੋਂ ਥੋੜ੍ਹਾ ਅੱਗੇ ਸਰਾਭਾ ਵੱਲ ਜਾ ਰਿਹਾ ਇੱਕ ਸ਼ੱਕੀ ਨੌਜਵਾਨ ਦਿਖਾਈ ਦਿੱਤਾ ਜਿਸ ਦੇ ਹੱਥ ’ਚ ਇੱਕ ਕਿੱਟ ਫੜੀ ਹੋਈ ਸੀ। ਪੁਲੀਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਦੋਂ ਉਸਦੀ ਕਿੱਟ ਚੈੱਕ ਕੀਤੀ ਤਾਂ ਉਸ ’ਚੋਂ ਪਲਾਸਟਿਕ ਦੇ ਲਿਫਾਫੇ ’ਚ ਪਾਇਆ ਹੋਇਆ ਗਾਂਜਾ ਬਰਾਮਦ ਹੋਇਆ। ਮੌਕੇ ’ਤੇ ਕਾਬੂ ਕੀਤੇ ਨੌਜਵਾਨ ਦੀ ਪਛਾਣ ਰਾਮ ਪ੍ਰਵੇਸ਼ ਚੌਧਰੀ ਵਜੋਂ ਹੋਈ ਜੋ ਮੂਲ ਰੂਪ ’ਚ ਬਿਹਾਰ ਦਾ ਰਹਿਣ ਵਾਲਾ ਹੈ, ਪਰ ਹੁਣ ਸਰਾਭਾ ਪਿੰਡ ’ਚ ਕਿਰਾਏ ’ਤੇ ਰਹਿ ਰਿਹਾ ਹੈ। ਇਸ ਦੌਰਾਨ ਮੌਕੇ ’ਤੇ ਕੰਪਿਊਟਰ ਕੰਡੇ ਨਾਲ ਗਾਂਜੇ ਦਾ ਵਜ਼ਨ ਕੀਤਾ ਗਿਆ ਜੋ ਇੱਕ ਕਿਲੋ ਦੋ ਗ੍ਰਾਮ ਹੋਇਆ। ਇਸ ਸਬੰਧ ’ਚ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement