ਐੱਸਐੱਮਓ ’ਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 11 ਮਾਰਚ
ਸਰਕਾਰੀ ਹਸਪਤਾਲ ਸੰਗਤ ਵਿੱਚ ਅੱਜ ਟ੍ਰੇਨਿੰਗ ਲਈ ਬੁਲਾਈਆਂ ਗਈਆਂ ਆਂਗਣਵਾੜੀ ਵਰਕਰਾਂ ਨੇ ਐੱਸਐੱਮਓ ’ਤੇ ਮੰਦੀ ਭਾਸ਼ਾ ਵਰਤਣ ਦਾ ਦੋਸ਼ ਲਗਾ ਕੇ ਨਾਅਰੇਬਾਜ਼ੀ ਕੀਤੀ। ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਸਮੂਹ ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਚੱਲ ਰਹੇ ਟ੍ਰੇਨਿੰਗ ਕੈਂਪ ਦੌਰਾਨ ਐੱਸਐੱਮਓ ਸੰਗਤ ਵੱਲੋਂ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ’ਤੇ ਸਰਕਾਰੀ ਰਾਸ਼ਨ ਆਪਣੇ ਘਰਾਂ ’ਚ ਲਿਜਾਣ ਦੇ ਮਨਘੜਤ ਦੋਸ਼ ਲਗਾਏ ਗਏ। ਉਹ ਐੱਸਐੱਮਓ ਡਾ. ਪਮਿਲ ਬਾਂਸਲ ਦਾ ਬਾਈਕਾਟ ਕਰ ਕੇ ਸਿਹਤ ਵਿਭਾਗ ਵੱਲੋਂ ਦਿੱਤੇ ਪੈੱਨ ਅਤੇ ਕਾਪੀਆਂ ਰੱਖ ਕੇ ਨਾਅਰੇਬਾਜ਼ੀ ਕਰਦੀਆਂ ਉਥੋਂ ਆਪਣੇ ਦਫ਼ਤਰ ਮੁੜ ਗਈਆਂ। ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਸਕੱਤਰ ਪਰਮਜੀਤ ਕੌਰ ਨੇ ਚਿਤਾਵਨੀ ਦਿੱਤੀ ਕਿ ਜੇ ਐੱਸਐੱਮਓ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।
ਵਰਕਰਾਂ ਨੂੰ ਗਲਤਫਹਿਮੀ ਹੋਈ : ਐੱਸਐੱਮਓ
ਐੱਸਐੱਮਓ ਡਾ. ਪਮਿਲ ਬਾਂਸਲ ਨੇ ਕਿਹਾ ਕਿ ਕੈਂਪ ਦੌਰਾਨ ਆਂਗਣਵਾੜੀ ਵਰਕਰਾਂ ਦੀ ਉਨ੍ਹਾਂ ਨਾਲ ਜੋ ਗਲਤਫ਼ਹਿਮੀ ਹੋਈ ਹੈ ਉਹ ਭਲਕੇ ਮੁੜ ਸੱਦੀ ਮੀਟਿੰਗ ਦੌਰਾਨ ਹੱਲ ਕਰ ਲਈ ਜਾਵੇਗੀ। ਕੈ