For the best experience, open
https://m.punjabitribuneonline.com
on your mobile browser.
Advertisement

ਬਜ਼ੁਰਗ ਵੱਲੋਂ ਕਿਸਾਨ ’ਤੇ ਮਿਰਚਾਂ ਦੀ ਫ਼ਸਲ ਉਜਾੜਨ ਦੇ ਦੋਸ਼

07:30 AM Aug 09, 2024 IST
ਬਜ਼ੁਰਗ ਵੱਲੋਂ ਕਿਸਾਨ ’ਤੇ ਮਿਰਚਾਂ ਦੀ ਫ਼ਸਲ ਉਜਾੜਨ ਦੇ ਦੋਸ਼
Advertisement

ਪੱਤਰ ਪ੍ਰੇਰਕ
ਲੰਬੀ, 8 ਅਗਸਤ
ਪਿੰਡ ਫਤੂਹੀਖੇੜਾ ਵਿੱਚ ਗਰੀਬ ਬਜ਼ੁਰਗ ਨੇ ਜ਼ਮੀਨ ਦੇ ਮਾਲਕ ਕਿਸਾਨ ’ਤੇ ਅੱਧੀ ਏਕੜ ਮਿਰਚਾਂ ਦੀ ਫ਼ਸਲ ਉਜਾੜਨ ਦੇ ਦੋਸ਼ ਲਗਾਏ ਹਨ। ਬਜ਼ੁਰਗ ਨੇ ਲੰਬੀ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਬਜ਼ੁਰਗ ਗੁਰਮੇਲ ਸਿੰਘ ਨੇ ਦੋਸ਼ ਲਗਾਇਆ ਕਿ ਉਸ ਨੇ ਫਤੂਹੀਖੇੜਾ ਦੇ ਕਿਸਾਨ ਵੱਲੋਂ ਉਸ ਦੀ ਮਿਰਚਾਂ ਦੀ ਫਸਲ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਉਸ ਦਾ ਕਹਿਣਾ ਹੈ ਕਿ ਕਿਸਾਨ ਨੇ 64 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਥਾਂ ਉਸ ਤੋਂ 82 ਹਜ਼ਾਰ ਰੁਪਏ ਦੇ ਹਿਸਾਬ ਨਾਲ ਰੁਪਏ ਵਸੂਲੇ। ਪੰਚਾਇਤ ਦੇ ਮੌਕਾ ਦੇਖਣ ਮਗਰੋਂ ਸੱਦਣ ’ਤੇ ਕਿਸਾਨ ਨਹੀਂ ਪੁੱਜਿਆ। ਦੂਜੇ ਪਾਸੇ ਕਿਸਾਨ ਨੇ ਮਿਰਚਾਂ ਦੀ ਫ਼ਸਲ ਖ਼ਰਾਬ ਕਰਨ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਕਿਹਾ ਕਿ ਬਜ਼ੁਰਗ ਨੇ ਉਸ ਨੂੰ ਸਿਰਫ਼ 95 ਸੌ ਰੁਪਏ ਦਿੱਤੇ ਹਨ। ਬਾਕੀ ਦਸ ਹਜ਼ਾਰ ਰੁਪਏ 23 ਦਸੰਬਰ ਨੂੰ ਦੇਣੇ ਸਨ। ਪੁਲੀਸ ਪੜਤਾਲ ਕਰ ਰਹੀ ਹੈ।

Advertisement
Advertisement
Author Image

sukhwinder singh

View all posts

Advertisement