For the best experience, open
https://m.punjabitribuneonline.com
on your mobile browser.
Advertisement

ਪੁਲੀਸ ’ਤੇ ਬਦਸਲੂਕੀ ਕਰਨ ਅਤੇ ਕੁੱਟਮਾਰ ਦੇ ਦੋਸ਼

08:46 AM Apr 09, 2024 IST
ਪੁਲੀਸ ’ਤੇ ਬਦਸਲੂਕੀ ਕਰਨ ਅਤੇ ਕੁੱਟਮਾਰ ਦੇ ਦੋਸ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਅਪਰੈਲ
ਇੱਥੇ ਮੋਗਾ-ਲੁਧਿਆਣਾ ਕੌਮੀ ਮਾਰਗ ’ਤੇ ਸਥਿਤ ਜ਼ਿਲ੍ਹੇ ਦੀ ਹੱਦ ਉੱਤੇ ਪੈਂਦੇ ਪਿੰਡ ਚੂਹੜਚੱਕ ਪੱਕੇ ਨਾਕੇ ’ਤੇ ਪੁਲੀਸ ਨੇ ਅੱਜ ਇੱਕ ਪਾਰਸਲ ਵਾਲੀ ਗੱਡੀ ਦੇ ਚਾਲਕ ਨੂੰ ਰੋਕਿਆ। ਪੀੜਤ ਦਾ ਦੋਸ਼ ਹੈ ਕਿ ਉਹ ਆਪਣੇ ਮਾਲਕ ਨਾਲ ਗੱਲ ਕਰਵਾਉਣ ਲੱਗਾ ਤਾਂ ਪੁਲੀਸ ਅਧਿਕਾਰੀਆਂ ਨੇ ਉਸ ਨੂੰ ਗਾਲਾਂ ਕੱਢੀਆਂ। ਉਹ ਜਦੋਂ ਮੋਬਾਈਲ ਵਿੱਚ ਰਿਕਾਰਡਿੰਗ ਕਰ ਰਿਹਾ ਸੀ ਤਾਂ ਉਸ ਨੂੰ ਫੜ ਕੇ ਕੁੱਟ-ਮਾਰ ਕੀਤੀ ਤੇ ਪੂਰਾ ਦਿਨ ਭੁੱਖਾ-ਪਿਆਸਾ ਰੱਖਿਆ ਗਿਆ।
ਇੱਥੇ ਸਿਵਲ ਹਸਪਤਾਲ ਵਿੱਚ ਦਾਖਲ ਵਿਸ਼ਾਲ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸ ਨੇ ਮੀਡੀਆ ਨੂੰ ਏਐੱਸਆਈ ਵੱਲੋਂ ਗਾਲਾਂ ਕੱਢਣ ’ਤੇ ਬੁਰਾ ਸਲੂਕ ਕਰਨ ਦੀ ਆਡੀਓ ਸੁਣਾਉਂਦਿਆਂ ਕਿਹਾ ਕਿ ਉਹ ਗੱਡੀ ’ਚ ਪਾਰਸਲ ਲੈ ਕੇ ਮੋਗਾ ਨੂੰ ਜਾ ਰਿਹਾ ਸੀ। ਪੁਲੀਸ ਨੇ ਉਸ ਨੂੰ ਫੜ ਕੇ ਕੁੱਟ-ਮਾਰ ਕੀਤੀ ਤੇ ਦਿਨ ਭਰ ਭੁੱਖਾ ਪਿਆਸਾ ਰੱਖਿਆ ਗਿਆ। ਉਸ ਨੂੂੰ ਸ਼ਾਮ ਨੂੰ ਛੱਡਿਆ ਗਿਆ ਅਤੇ ਗੱਡੀ ਥਾਣੇ ਬੰਦ ਕਰ ਦਿੱਤੀ ਗਈ। ਉਸ ਨੇ ਦੱਸਿਆ ਕਿ ਉਸ ਨੂੰ ਗੁੱਝੀਆਂ ਸੱਟਾਂ ਮਾਰੀਆਂ ਗਈਆਂ ਹਨ।
ਥਾਣਾ ਅਜੀਤਵਾਲ ਕਾਰਜਕਾਰੀ ਮੁਖੀ ਅਰਵਿੰਦ ਮੀਨਾ ਨੇ ਗੱਡੀ ਥਾਣੇ ’ਚ ਬੰਦ ਕਰਨ ਦੀ ਪੁਸ਼ਟੀ ਕਰਦਿਆਂ ਪੀੜਤ ਦੀ ਕੁੱਟ-ਮਾਰ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਚੂਹੜਚੱਕ ਵਿੱਚ ਪੱਕਾ ਨਾਕਾ ਲੱਗਿਆ ਹੋਇਆ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਾਕੇ ਉੱਤੇ ਪਾਰਸਲ ਗੱਡੀ ਚਾਲਕ ਕੋਲੋਂ ਗੱਡੀ ਦੇ ਕਾਗਜ਼ ਮੰਗੇ ਗਏ ਸਨ ਪਰ ਉਹ ਮੋਬਾਈਲ ਫੋਨ ਨਾਲ ਵੀਡੀਓ ਬਣਾਉਣ ਲੱਗ ਪਿਆ ਸੀ।

Advertisement

Advertisement
Author Image

Advertisement
Advertisement
×