ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬਾ ਬਕਾਲਾ ਤਹਿਸੀਲ ਦੇ ਇਕ ਉੱਚ ਅਧਿਕਾਰੀ ’ਤੇ ਕਰਮਚਾਰੀਆਂ ਤੋਂ ਪੈਸੇ ਵਸੂਲਣ ਦੇ ਦੋਸ਼

06:25 PM Dec 06, 2023 IST

ਦਵਿੰਦਰ ਸਿੰਘ ਭੰਗੂ
ਰਈਆ, 6 ਦਸੰਬਰ
ਬਾਬਾ ਬਕਾਲਾ ਤਹਿਸੀਲ ਦੇ ਇਕ ਉੱਚ ਅਧਿਕਾਰੀ ਵਲੋ ਇਸ ਹਫ਼ਤੇ ਦੇ ਪਹਿਲੇ ਦਿਨ ਵੱਖ ਵੱਖ ਮੁਲਾਜ਼ਮਾਂ ਦੀ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਸਬੰਧੀ ਮੀਟਿੰਗ ਦੌਰਾਨ ਹਾਜ਼ਰ ਲੋਕਾਂ ਪਾਸੋਂ ਪ੍ਰਤੀ ਕਰਮਚਾਰੀ ਪੰਜ ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਨਿਰਦੇਸ਼ ਦੇਣ ਦੇ ਕਥਿਤ ਦੋਸ਼ ਲੱਗ ਰਹੇ ਹਨ। ਪਿੰਡ ਫ਼ੱਤੂਵਾਲ ਦੇ ਇਕ ਅਜਿਹੇ ਕਿਸਾਨ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਜੋ 10 ਸਾਲ ਪਹਿਲਾ ਮਰ ਚੁੱਕਾ ਹੈ। ਅਧਿਕਾਰੀ ਨੇ ਲੱਗੇ ਦੋਸ਼ਾਂ ਨੂੰ ਗ਼ਲਤ ਦੱਸਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਸਬੰਧੀ ਨਾਕਾਮ ਰਹਿਣ ਤੇ ਗਰੀਨ ਟ੍ਰਿਬਿਊਨਲ ਵਲੋ ਪੰਜਾਬ ਸਰਕਾਰ ਨੂੰ ਨੋਟਿਸ ਦਿੱਤਾ ਗਿਆ ਸੀ ਜਿਸ ਦੀ ਆਖ਼ਰੀ ਤਾਰੀਖ਼ ਹੋਣ ਕਰਕੇ ਸਾਰੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਵਲੋ ਆਪਣੀ ਭੇਜੀ ਰਿਪੋਰਟ ਮੁਤਾਬਿਕ ਕਿਸਾਨਾਂ ਪਾਸੋਂ ਪੈਸੇ ਵਸੂਲ ਕੇ ਭੇਜਣ ਸਬੰਧੀ ਹੁਕਮ ਕੀਤੇ ਸਨ ਜਿਸ ਤਹਿਤ ਤਹਿਸੀਲ ਬਾਬਾ ਬਕਾਲਾ ਵਿਚ ਸੈਟੇਲਾਈਟ ਰਾਹੀਂ ਹੋਈਆਂ ਰਿਪੋਰਟਾਂ ਅਨੁਸਾਰ 775000 ਰੁਪਏ ਕਿਸਾਨਾਂ ਪਾਸੋਂ ਵਸੂਲ ਕੇ ਜਮ੍ਹਾਂ ਕਰਵਾਏ ਜਾਣੇ ਸਨ। ਪਰ ਸਬੰਧਿਤ ਵਿਭਾਗ ਪਾਸੋਂ ਕਿਸੇ ਵੀ ਕਿਸਾਨ ਪਾਸੋਂ ਪੈਸੇ ਨਹੀਂ ਵਸੂਲੇ ਗਏ ਅਤੇ ਦੂਸਰੇ ਪਾਸੇ ਆਖ਼ਰੀ ਤਾਰੀਖ਼ ਹੋਣ ਕਾਰਨ ਐੱਸ ਡੀ ਐਮ ਦਫ਼ਤਰ ਬਾਬਾ ਬਕਾਲਾ ਵਿਖੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਮੀਟਿੰਗ ਸੋਮਵਾਰ ਕੀਤੀ ਗਈ ਸੀ। ਉੱਥੇ ਹਾਜ਼ਰ ਕੁਝ ਕਰਮਚਾਰੀਆਂ ਨੇ ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਮੀਟਿੰਗ ਵਿਚ ਇਕ ਉੱਚ ਅਧਿਕਾਰੀ ਵਲੋ ਉਨ੍ਹਾਂ ਨੂੰ ਸਿੱਧੇ ਤੌਰ ਤੇ ਪੰਜ ਪੰਜ ਹਜ਼ਾਰ ਰੁਪਏ ਆਪਣੀ ਜੇਬ ਵਿਚੋਂ ਜਮ੍ਹਾਂ ਕਰਵਾਉਣ ਸਬੰਧੀ ਕਿਹਾ ਗਿਆ ਅਤੇ ਧਮਕੀ ਭਰੇ ਲਹਿਜ਼ੇ ਵਿਚ ਕਿਹਾ ਕੇ ਜੋ ਵੀ ਕਰਮਚਾਰੀ ਪੈਸੇ ਜਮ੍ਹਾਂ ਨਹੀਂ ਕਰਵਾਉਂਦਾ ਉਸ ਨੂੰ ਚਾਰਜਸ਼ੀਟ ਕਰ ਦਿੱਤਾ ਜਾਵੇਗਾ। ਕਈਆਂ ਨੇ ਰਕਮ ਦੇ ਵੀ ਦਿੱਤੀ ਹੈ ਇੱਥੇ ਇਹ ਵੀ ਪਤਾ ਲੱਗਾ ਕਿ ਮਾਲ ਵਿਭਾਗ ਨੇ ਇਕ ਅਜਿਹੇ ਵਿਅਕਤੀ ’ਤੇ ਅੱਗ ਲਾਉਣ ਸਬੰਧੀ ਪਰਚਾ ਦਰਜ ਕਰਵਾਇਆ ਜਿਸ ਨੂੰ ਜਹਾਨ ਤੋਂ ਗਿਆਂ 10 ਸਾਲ ਹੋ ਚੁੱਕੇ ਹਨ।ਤਹਿਸੀਲਦਾਰ ਬਾਬਾ ਬਕਾਲਾ ਸੁਖਦੇਵ ਕੁਮਾਰ ਬੰਗੜ ਨੇ ਦੱਸਿਆ ਕਿ ਬਾਬਾ ਬਕਾਲਾ ਤਹਿਸੀਲ ਨੂੰ 775000 ਰੁਪਏ ਜੁਰਮਾਨਾ ਹੋਇਆ ਹੈ ਜਿਸ ਵਿਚੋਂ 240000 ਰੁਪਏ ਪ੍ਰਦੂਸ਼ਣ ਬੋਰਡ ਨੂੰ ਭੇਜ ਦਿੱਤੇ ਗਏ ਹਨ ਬਾਕੀ ਰਕਮ ਅਗਲੀ ਕਿਸ਼ਤ ਵਿਚ ਭੇਜੀ ਜਾਵੇਗੀ।
ਕੀ ਕਹਿੰਦੇ ਨੇ ਐੱਸਡੀਐੱਮ
ਐਸਡੀਐਮ ਬਾਬਾ ਬਕਾਲਾ ਅਮਨਪ੍ਰੀਤ ਸਿੰਘ ਨੇ ਟੈਲੀਫ਼ੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕਿਸਾਨਾਂ ਵਲੋ ਪਰਾਲੀ ਨੂੰ ਅੱਗ ਲਾਉਣ ਕਰਕੇ ਪੈਦਾ ਹੋਈ ਸਥਿਤੀ ਤੇ ਸੰਬਧਿਤ ਨੋਡਲ ਅਫ਼ਸਰਾਂ ਅਤੇ ਕਰਮਚਾਰੀ ਦੀ ਮੀਟਿੰਗ ਬੁਲਾਈ ਸੀ ਜਿਸ ਵਿਚ ਕਿਹਾ ਗਿਆ ਸੀ ਜਿਸ ਨੋਡਲ ਅਫ਼ਸਰ ਜਾਂ ਕਰਮਚਾਰੀ ਨੇ ਸਹੀ ਕੰਮ ਨਹੀਂ ਕੀਤਾ ਤੇ ਅਜੇ ਤੱਕ ਕਿਸਾਨਾਂ ਪਾਸੋਂ ਜੁਰਮਾਨਾ ਵਸੂਲ ਕੇ ਜਮ੍ਹਾਂ ਨਹੀਂ ਕਰਵਾਇਆ ਉਨ੍ਹਾਂ ਦੇ ਨਾਮ ਅਤੇ ਲਿਸਟ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਭੇਜ ਦਿੱਤੀ ਜਾਵੇਗੀ। ਕਿਸੇ ਵੀ ਕਰਮਚਾਰੀ ਪਾਸੋਂ ਕੋਈ ਵੀ ਪੈਸਾ ਵਸੂਲ ਨਹੀਂ ਕੀਤਾ ਗਿਆ। ਉਨ੍ਹਾਂ ਨੋਡਲ ਅਫ਼ਸਰਾਂ ਨੂੰ ਕਿਸਾਨਾਂ ਪਾਸੋਂ ਜੁਰਮਾਨਾ ਵਸੂਲਣ ਸਬੰਧੀ ਕਿਹਾ ਹੈ।

Advertisement

Advertisement