ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਿਲਾ ਭਲਵਾਨਾਂ ਦਾ ਦੋਸ਼: ਜਾਂਚ ਕਮੇਟੀ ਪੱਖਪਾਤੀ ਸੀ

12:13 PM Jul 18, 2023 IST
ਨਵੀਂ ਦਿੱਲੀ, 18 ਜੁਲਾਈਮਹਿਲਾ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ 'ਤੇ ਲੱਗੇ ਜਨਿਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਜਾਂਚ ਕਮੇਟੀ ਦੇ ਇਰਾਦੇ 'ਤੇ ਸਵਾਲ ਚੁੱਕੇ ਹਨ। ਮਹਿਲਾ ਪਹਿਲਵਾਨਾਂ ਨੇ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਦਾਇਰ ਚਾਰਜਸ਼ੀਟ ਦੇ ਆਧਾਰ ’ਤੇ ਦੋਸ਼ ਲਾਇਆ ਹੈ ਕਿ ਜਾਂਚ ਕਮੇਟੀ ਬ੍ਰਿਜ ਭੂਸ਼ਨ ਖ਼ਿਲਾਫ਼ ਪੱਖਪਾਤੀ ਸੀ। ਬ੍ਰਿਜ ਭੂਸ਼ਨ ਨੂੰ ਆਪਣੇ ਅਤੇ ਮਹਾਸੰਘ ਦੇ ਸਹਾਇਕ ਸਕੱਤਰ ਵਨਿੋਦ ਤੋਮਰ ਖ਼ਿਲਾਫ਼ ਜਾਰੀ ਸੰਮਨ ਤਹਿਤ ਅੱਜ ਹੇਠਲੀ ਅਦਾਲਤ ਵਿੱਚ ਪੇਸ਼ ਹੋਣਾ ਹੈ। ਕੇਂਦਰ ਸਰਕਾਰ ਨੇ ਮਹਾਸੰਘ ਦੇ ਸਾਬਕਾ ਮੁਖੀ ਵਿਰੁੱਧ ਜਨਿਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਮੁੱਕੇਬਾਜ਼ ਐਮੱਸੀ ਮੈਰੀਕਾਮ ਦੀ ਅਗਵਾਈ ਹੇਠ ਛੇ ਮੈਂਬਰੀ ਕਮੇਟੀ ਕਾਇਮ ਕੀਤੀ ਸੀ। ਇਸ ਕਮੇਟੀ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ ਪਰ ਇਸ ਨੂੰ ਜਨਤਕ ਨਹੀਂ ਕੀਤਾ ਗਿਆ। ਸ਼ਿਕਾਇਤਕਰਤਾਵਾਂ ਨੇ ਵੱਖਰੇ ਬਿਆਨਾਂ ਵਿੱਚ ਦੋਸ਼ ਲਾਇਆ ਕਿ ਜਾਂਚ ਕਮੇਟੀ ਬ੍ਰਿਜ ਭੂਸ਼ਨ, ਜੋ ਭਾਜਪਾ ਦਾ ਸੰਸਦ ਮੈਂਬਰ ਵੀ ਹੈ, ਪ੍ਰਤੀ ਪੱਖਪਾਤੀ ਪ੍ਰਤੀਤ ਹੁੰਦੀ ਹੈ। ਸ਼ਿਕਾਇਤਕਰਤਾ ਨੇ ਕਿਹਾ, ‘ਜਦੋਂ ਵੀ ਮੈਂ ਜਾਂਚ ਕਮੇਟੀ ਦੇ ਸਾਹਮਣੇ ਆਪਣਾ ਬਿਆਨ ਦੇਣ ਤੋਂ ਬਾਅਦ ਫੈਡਰੇਸ਼ਨ ਦੇ ਦਫ਼ਤਰ ਜਾਂਦੀ ਸੀ ਤਾਂ ਮੁਲਜ਼ਮ ਮੇਰੇ ਵੱਲ ਨਫ਼ਰਤ ਤੇ ਗੰਦੀਆਂ ਨਜ਼ਰਾਂ ਨਾਲ ਵੇਖਦਾ ਸੀ ਅਤੇ ਅਸ਼ਲੀਲ ਇਸ਼ਾਰੇ ਕਰਦਾ ਸੀ, ਜਿਸ ਨਾਲ ਮੈਂ ਅਸੁਰੱਖਿਅਤ ਮਹਿਸੂਸ ਕਰਦੀ ਸੀ।’ ਉਸਨੇ ਦੋਸ਼ ਲਗਾਇਆ, ‘ਜਦੋਂ ਮੈਂ ਆਪਣਾ ਬਿਆਨ ਦੇ ਰਹੀ ਸੀ ਉਦੋਂ ਵੀ ਵੀਡੀਓ ਰਿਕਾਰਡਿੰਗ ਨੂੰ ਕਦੇ ਰੋਕਿਆ ਜਾਂਦਾ ਤੇ ਕਦੇ ਚਲਾਇਆ ਜਾਂਦਾ ਸੀ। ਕਮੇਟੀ ਨੇ ਮੇਰੀ ਬੇਨਤੀ ਦੇ ਬਾਵਜੂਦ ਮੈਨੂੰ ਮੇਰੇ ਬਿਆਨ ਦੀ ਵੀਡੀਓ ਰਿਕਾਰਡਿੰਗ ਦੀ ਕਾਪੀ ਨਹੀਂ ਦਿੱਤੀ। ਮੈਨੂੰ ਸ਼ੱਕ ਹੈ ਕਿ ਸ਼ਾਇਦ ਮੇਰਾ ਪੂਰਾ ਬਿਆਨ ਦਰਜ ਨਹੀਂ ਕੀਤਾ ਗਿਆ ਅਤੇ ਦੋਸ਼ੀ ਨੂੰ ਬਚਾਉਣ ਲਈ ਇਸ ਨਾਲ ਛੇੜਛਾੜ ਕੀਤੀ ਗਈ ਹੋ ਸਕਦੀ ਹੈ।’ ਇੱਕ ਹੋਰ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਸ ਨੂੰ ਉਸ ਦੀ ਸਹਿਮਤੀ ਤੋਂ ਬਨਿਾਂ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਲਈ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ।
Advertisement

 

 

Advertisement

Advertisement
Tags :
ਕਮੇਟੀਜਾਂਚਪੱਖਪਾਤੀਭਲਵਾਨਾਂਮਹਿਲਾ
Advertisement