For the best experience, open
https://m.punjabitribuneonline.com
on your mobile browser.
Advertisement

ਹੌਜ਼ਰੀ ਫੈਕਟਰੀ ਦੇ ਮੁਲਾਜ਼ਮ ਸਣੇ ਚਾਰ ਖ਼ਿਲਾਫ਼ ਚੋਰੀ ਦਾ ਦੋਸ਼

10:26 AM Apr 13, 2024 IST
ਹੌਜ਼ਰੀ ਫੈਕਟਰੀ ਦੇ ਮੁਲਾਜ਼ਮ ਸਣੇ ਚਾਰ ਖ਼ਿਲਾਫ਼ ਚੋਰੀ ਦਾ ਦੋਸ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਅਪਰੈਲ
ਥਾਣਾ ਜੋਧੇਵਾਲ ਦੀ ਪੁਲੀਸ ਨੇ ਇੱਕ ਹੌਜ਼ਰੀ ਮਾਲਕ ਦੀ ਸ਼ਿਕਾਇਤ ’ਤੇ ਫੈਕਟਰੀ ਦੇ ਮੁਲਾਜ਼ਮ ਸਮੇਤ ਚਾਰ ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਰਾਜਗੁਰੂ ਨਗਰ ਵਾਸੀ ਵਿਨੈ ਕੁਮਾਰ ਬਾਲੀ ਨੇ ਦੱਸਿਆ ਕਿ ਉਹ ਕਿਸੇ ਨਿੱਜੀ ਕੰਮ ਲਈ ਬਾਹਰ ਗਿਆ ਹੋਇਆ ਸੀ। ਉਸਦੇ ਪਲਾਟ ਨੰਬਰ 55, ਹੌਜ਼ਰੀ ਕੰਪਲੈਕਸ ਗੁਰੂ ਵਿਹਾਰ ਰਾਹੋਂ ਰੋਡ ਦੀ ਦੇਖ-ਰੇਖ ਲਈ ਸੌਰਵ ਕੈਲੇ ਨੂੰ ਨੌਕਰੀ ’ਤੇ ਰੱਖਿਆ ਹੋਇਆ ਸੀ। ਉਸਨੇ ਆਪਣੇ ਦੋ ਭਰਾਵਾਂ ਅਤੇ ਭੂਆ ਦੇ ਲੜਕੇ ਵਿਵੇਕ ਨਾਲ ਮਿਲ ਕੇ ਫੈਕਟਰੀ ਵਿੱਚੋਂ ਰੈਡੀਮੇਟ ਗਾਰਮੈਂਟਸ ਚੋਰੀ ਕਰ ਲਏ ਅਤੇ ਇਮਾਰਤ ਅੰਦਰ ਪਏ ਬੋਰਿਆਂ ਨੂੰ ਅੱਗ ਲਗਾ ਦਿੱਤੀ। ਪੁਲੀਸ ਵੱਲੋਂ ਸੌਰਵ ਕੈਲੇ, ਵਿਪਨ ਕੈਲੇ ਅਤੇ ਉਸਦੇ ਵੱਡੇ ਭਰਾ ਵਾਸੀਆਨ ਮੱਦੋਕੇ ਅਤੇ ਵਿਵੇਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।‌

Advertisement

Advertisement
Author Image

joginder kumar

View all posts

Advertisement
Advertisement
×