ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੱਪੀ ’ਤੇ ਗ਼ੈਰ-ਮਿਆਰੀ ਮਕਾਨ ਬਣਾ ਕੇ ਵੇਚਣ ਦਾ ਦੋਸ਼

07:37 AM Oct 04, 2024 IST
ਸਿੱਪੀ ਗਰੇਵਾਲ ਆਪਣੇ ਭਰਾ ਗਿੱਪੀ ਗਰੇਵਾਲ ਨਾਲ।

ਗੁਰਚਰਨ ਸਿੰਘ ਕਾਹਲੋਂ
ਸਿਡਨੀ, 3 ਅਕਤੂਬਰ
ਇੱਥੇ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਭਰਾ ਸਿੱਪੀ ਗਰੇਵਾਲ ’ਤੇ ਗੈਰ-ਮਿਆਰੀ ਮਕਾਨ ਬਣਾ ਕੇ ਵੇਚਣ ਦੇ ਦੋਸ਼ ਲੱਗੇ ਹਨ। ਸਿੱਪੀ ਗਰੇਵਾਲ ਵੀ ਪੰਜਾਬੀ ਫਿਲਮਾਂ ਦਾ ਨਿਰਮਾਤਾ ਅਤੇ ਪ੍ਰਮੋਟਰ ਹੈ। ਸਿੱਪੀ ਨਵੇਂ ਘਰ ਬਣਾ ਕੇ ਵੇਚਣ ਦਾ ਕਾਰੋਬਾਰ ਵੀ ਕਰਦਾ ਹੈ। ਇਸ ਦੌਰਾਨ ਉਸ ’ਤੇ ਘਰਾਂ ਦੇ ਨਿਰਮਾਣ ਵਿੱਚ ਦੇਰੀ, ਘਰ ਅੱਧੇ-ਅਧੂਰੇ ਛੱਡਣ ਅਤੇ ਹੋਰ ਬੇਨਿਯਮੀਆਂ ਦੇ ਦੋਸ਼ ਲੱਗੇ ਹਨ। ਆਸਟਰੇਲੀਆ ਦੇ ਕੰਪਨੀ ਰੈਗੂਲੇਟਰੀ ਕਮਿਸ਼ਨ ਨੇ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਡਨੀ ਮੋਰਨਿੰਗ ਹੈਰਲਡ ਅਨੁਸਾਰ ਕਮਿਸ਼ਨ ਨੇ ਵੱਖ-ਵੱਖ ਕੰਪਨੀਆਂ ’ਚੋਂ ਕੁਝ ਦੇ ਲਾਇਸੰਸ ਰੱਦ ਅਤੇ ਮੁਅੱਤਲ ਕੀਤੇ ਹਨ।
ਸਿੱਪੀ ਗਰੇਵਾਲ ਪ੍ਰਮੋਟਰ ਵਜੋਂ ਸ਼ੋਅਜ਼ ਵਿੱਚ ਰੁੱਝਿਆ ਹੋਇਆ ਹੈ। ਕਾਰੋਬਾਰ ਵਿੱਚ ਉਸ ਦੇ ਸਹਿਯੋਗੀ ਸੁੱਖਾ ਲੋਹਟ ਨੇ ਦੋਸ਼ ਨਕਾਰਦਿਆਂ ਦਾਅਵਾ ਕੀਤਾ ਕਿ ਲਾਗਤ ਕੀਮਤਾਂ ਵਧਣ ਕਰਕੇ ਕੰਮ ਵਿੱਚ ਵਿਘਨ ਪਿਆ ਹੈ ਪਰ ਗਾਹਕਾਂ ਵੱਲੋਂ ਬਿਨਾਂ ਇਜਾਜ਼ਤ ਦੇ ਨਿਰਮਾਣ ਸਥਾਨਾਂ ’ਤੇ ਜਾਣਾ ਇਕਰਾਰਨਾਮੇ ਦੀ ਉਲੰਘਣਾ ਹੈ।

Advertisement

Advertisement