ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ’ਤੇ ਜ਼ਮੀਨ ਮਾਲਕ ਖ਼ਿਲਾਫ਼ ਕੇਸ ਦਰਜ ਕਰਨ ਦਾ ਦੋਸ਼

11:24 AM Aug 18, 2024 IST

ਵਰਿੰਦਰਜੀਤ ਸਿੰਘ ਜਾਗੋਵਾਲ
ਕਾਹਨੂੰਵਾਨ, 17 ਅਗਸਤ
ਇੱਥੋਂ ਨਜ਼ਦੀਕੀ ਪਿੰਡ ਗੋਹਤ ਖ਼ੁਰਦ ਵਿਖੇ ਇੱਕ ਕਿਸਾਨ ਨੇ ਪੁਲੀਸ ’ਤੇ ਖ਼ੁਦ ਦੀ ਜ਼ਮੀਨ ਵਾਹੁਣ ਖ਼ਿਲਾਫ਼ ਕੇਸ ਦਰਜ ਕਰਨ ਦੇ ਦੋਸ਼ ਲਗਾਏ ਹਨ। ਦਲਬੀਰ ਕੌਰ (90) ਅਤੇ ਹਰਵੰਤ ਸਿੰਘ ਵਾਸੀ ਕੋਟ ਟੋਡਰਮੱਲ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਸਾਲ ਪਿੰਡ ਗੋਹਤ ਖ਼ੁਰਦ ਵਿਖੇ 30 ਕਨਾਲ ਦੇ ਸਾਂਝੇ ਰਕਬੇ ਵਿਚੋਂ 24 ਕਨਾਲ ਵਾਹੀਯੋਗ ਜ਼ਮੀਨ ਖ਼ਰੀਦੀ ਸੀ। ਇਸ ਵਿਚੋਂ ਕੁੱਝ ਰਕਬੇ ਉੱਤੇ ਦੂਸਰੀ ਧਿਰ ਦੀ ਫ਼ਸਲ ਹੋਣ ਕਾਰਨ ਉਨ੍ਹਾਂ ਵੱਲੋਂ ਹੁਣ ਇਸ ਦਾ ਕਬਜ਼ਾ ਲਿਆ ਗਿਆ ਹੈ। ਵਿਰੋਧੀ ਧਿਰ ਵੱਲੋਂ ਕਥਿਤ ਸਾਂਝੀ ਜ਼ਮੀਨ ਹੋਣ ਦਾ ਵਿਵਾਦ ਖੜ੍ਹਾ ਕਰ ਕੇ ਸਿਆਸੀ ਦਬਾਅ ਬਣਾਉਂਦੇ ਹੋਏ ਉਨ੍ਹਾਂ ਉੱਤੇ ਮੁੱਲ ਖ਼ਰੀਦੀ ਜ਼ਮੀਨ ਨੂੰ ਵਹਾਉਣ ਖ਼ਿਲਾਫ਼ ਥਾਣਾ ਕਾਹਨੂੰਵਾਨ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਕੇਸ ਵਿੱਚ ਉਨ੍ਹਾਂ ਦੀ 90 ਸਾਲਾ ਬਜ਼ੁਰਗ ਮਾਤਾ ਦਲਬੀਰ ਕੌਰ, ਪਿਤਾ ਮਹਿੰਦਰ ਸਿੰਘ, ਪੁੱਤਰ ਗੁਰਸਾਹਿਬ ਸਿੰਘ, ਖੁਸ਼ਕਰਨ ਸਿੰਘ, ਕਰਨੈਲ ਸਿੰਘ ਅਤੇ ਹਰਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਜਦੋਂਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਸਹਿਲ ਪਠਾਣੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਕੋਟ ਟੋਡਰਮੱਲ ਵੱਲੋਂ ਇਹ ਵਿਵਾਦਿਤ ਜ਼ਮੀਨ ਪਿਛਲੇ 40 ਸਾਲ ਤੋਂ ਵਾਹੀ ਜਾ ਰਹੀ ਸੀ। ਉਨ੍ਹਾਂ ਦੀ ਸ਼ਿਕਾਇਤ ਉੱਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Advertisement