For the best experience, open
https://m.punjabitribuneonline.com
on your mobile browser.
Advertisement

ਗੈਸ ਫੈਕਟਰੀ ਮਾਮਲੇ ’ਚ ਪ੍ਰਸ਼ਾਸਨ ’ਤੇ ਗੁੰਮਰਾਹ ਕਰਨ ਦਾ ਦੋਸ਼

07:49 AM May 16, 2024 IST
ਗੈਸ ਫੈਕਟਰੀ ਮਾਮਲੇ ’ਚ ਪ੍ਰਸ਼ਾਸਨ ’ਤੇ ਗੁੰਮਰਾਹ ਕਰਨ ਦਾ ਦੋਸ਼
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 15 ਮਈ
ਪਿੰਡ ਭੂੰਦੜੀ ’ਚ ਲੱਗ ਰਹੀ ਗੈਸ ਫੈਕਟਰੀ ਨੂੰ ਲੈ ਕੇ ਬਣੀ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਨੇ ਪ੍ਰਸ਼ਾਸਨ ’ਤੇ ਝੂਠ ਬੋਲ ਕੇ ਗੁੰਮਰਾਹ ਕਰਨ ਦੇ ਦੋਸ਼ ਲਾਏ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਸੁਖਦੇਵ ਭੂੰਦੜੀ, ਤੇਜਿੰਦਰ ਸਿੰਘ ਤੇਜਾ, ਅਮਰੀਕ ਸਿੰਘ, ਮਨਜਿੰਦਰ ਸਿੰਘ, ਜਗਰਾਜ ਸਿੰਘ ਦਿਓਲ ਆਦਿ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਸਮੇਂ ਦੀ ਨਬਜ਼ ਅਤੇ ਲੋਕ ਰੋਹ ਨੂੰ ਪਛਾਣ ਨਹੀਂ ਰਹੇ। ਕਈ ਥਾਵਾਂ ’ਤੇ ਲੱਗ ਰਹੀਆਂ ਇਨ੍ਹਾਂ ਗੈਸ ਫੈਕਟਰੀਆਂ ਖ਼ਿਲਾਫ਼ ਧਰਨੇ ਤੇ ਸੰਘਰਸ਼ ਹੋ ਰਹੇ ਹਨ ਪਰ ਲੋਕਾਂ ਦੀ ਸੇਵਾ ਲਈ ਚੁਣੇ ਹੋਏ ਨੁਮਾਇੰਦੇ ਤੇ ਅਧਿਕਾਰੀ ਲੋਕਾਂ ਦੀ ਹੀ ਨਹੀਂ ਸੁਣ ਰਹੇ। ਉਨ੍ਹਾਂ ਦੱਸਿਆ ਕਿ ਪੱਕੇ ਮੋਰਚੇ ਦਾ ਅੱਜ 49ਵਾਂ ਦਿਨ ਹੈ ਪਰ ਕੋਈ ਵੀ ਇਹ ਭੁਲੇਖਾ ਨਾ ਰੱਖੇ ਕਿ ਗਰਮੀ ਜਾਂ ਹੋਰ ਮਜਬੂਰੀ ਕਾਰਨ ਲੋਕ ਰੋਹ ਠੰਢਾ ਪੈ ਜਾਵੇਗਾ। ਸੁਖਦੇਵ ਭੂੰਦੜੀ ਨੇ ਕਿਹਾ ਕਿ 19 ਮਈ ਨੂੰ ਕਾਲੇ ਝੰਡੇ ਲਾ ਕੇ ਇਲਾਕੇ ਵਿੱਚ ਟਰੈਕਟਰ ਮਾਰਚ ਕਰਨ ਦੀਆਂ ਤਿਆਰੀਆਂ ਵੀ ਜਾਰੀ ਹਨ। ਇਸ ਸਮੇਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਭਿੰਦਰ ਸਿੰਘ ਭਿੰਦੀ ਨੇ ਨਿਭਾਈ। ਧਰਨੇ ’ਚ ਮਨਮੋਹਨ ਸਿੰਘ ਗਿੱਲ, ਗੁਰਮੇਲ ਸਿੰਘ ਚੀਮਨਾ, ਜਗਮੋਹਨ ਸਿੰਘ ਗਿੱਲ, ਚਮਕੌਰ ਸਿੰਘ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×