ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਹੁਰਾ ਪਰਿਵਾਰ ’ਤੇ ਕੁੱਟਮਾਰ ਤੇ ਲੁੱਟ ਦਾ ਦੋਸ਼

08:14 AM Aug 25, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਅਗਸਤ
ਥਾਣਾ ਟਿੱਬਾ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ’ਤੇ ਉਸਦੇ ਸਹੁਰਾ ਪਰਿਵਾਰ ਖ਼ਿਲਾਫ਼ ਕੁੱਟਮਾਰ ਕਰ ਕੇ ਚਾਂਦੀ ਦੀ ਚੇਨ ਅਤੇ ਪਰਸ ਲੁੱਟਣ ਦੇ ਦੋਸ਼ ਤਹਿਤ ਦੋ ਔਰਤਾਂ ਸਮੇਤ ਪੰਜ ਜਣਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਦੇਸੂ ਕਲੋਨੀ ਮੇਹਰਬਾਨ ਵਾਸੀ ਪੂਜਾ ਨੇ ਦੱਸਿਆ ਕਿ ਉਸਦੀ ਸ਼ਾਦੀ ਸਾਹਿਲ ਬੱਸੀ ਨਾਲ 14 ਫਰਵਰੀ 2024 ਨੂੰ ਹੋਈ ਸੀ ਤੇ ਥੋੜ੍ਹੀ ਦੇਰ ਬਾਅਦ ਹੀ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਅਕਸਰ ਉਸ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਸਨ ਜਿਸ ਕਰਕੇ ਉਹ ਆਪਣੇ ਪੇਕੇ ਪਰਿਵਾਰ ਪਾਸ ਰਹਿ ਰਹੀ ਸੀ। ਇਸ ਦੌਰਾਨ ਸਾਹਿਲ ਬੱਸੀ ਨੇ ਉਸਦੇ ਭਰਾ ਮੋਹਿਤ ਨੂੰ ਉਸਦੀ ਨਾਨੀ ਦੇ ਘਰ ਨਿਊ ਸ਼ਾਸਤਰੀ ਨਗਰ ਵਿੱਚ ਆ ਕੇ ਗੱਲਬਾਤ ਕਰਨ ਲਈ ਬੁਲਾਇਆ। ਉਹ ਜਦੋਂ ਉੱਥੇ ਪੁੱਜੇ ਤਾਂ ਸਾਹਿਲ ਬੱਸੀ, ਉਸ ਦੀ ਮਾਤਾ ਮਮਤਾ, ਮਾਮੇ ਰਾਜੇਸ਼ ਕੁਮਾਰ, ਵਿਕਾਸ ਕੁਮਾਰ ਉਰਫ਼ ਵਿੱਕੀ ਅਤੇ ਨੇਹਾ ਨਾਮ ਦੀ ਔਰਤ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਉਸ ਨੇ ਦੋਸ਼ ਲਾਇਆ ਕਿ ਮਾਮੇ ਸਹੁਰੇ ਰਾਜੇਸ਼ ਕੁਮਾਰ ਨੇ ਉਸਦੇ ਕੱਪੜੇ ਪਾੜ ਦਿੱਤੇ ਅਤੇ ਉਸ ਨਾਲ ਛੇੜ-ਛਾੜ ਕੀਤੀ। ਉਸ ਨੇ ਦੋਸ਼ ਲਾਇਆ ਕਿ ਉਨ੍ਹਾਂ ਮੋਹਿਤ ਦੀ 10 ਤੋਲੇ ਚਾਂਦੀ ਦੀ ਚੇਨ ਉਤਾਰ ਲਈ ਅਤੇ ਮਾਸੀ ਦੇ ਲੜਕੇ ਗੋਵਿੰਦ ਦਾ ਪਰਸ ਵੀ ਚੁੱਕ ਕੇ ਲੈ ਗਏ ਜਦਕਿ ਸਾਰਿਆਂ ਨੇ ਨਾਨੀ ਦੇ ਘਰ ਦੀ ਤੋੜ-ਭੰਨ ਵੀ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਫ਼ਰਾਰ ਹੋ ਗਏ। ਪੁਲੀਸ ਵੱਲੋਂ ਸਾਹਿਲ ਬੱਸੀ, ਮਮਤਾ, ਰਾਜੇਸ਼ ਕੁਮਾਰ, ਵਿਕਾਸ ਕੁਮਾਰ ਉਰਫ਼ ਵਿੱਕੀ ਵਾਸੀਆਨ ਬਸਤੀ ਜੋਧੇਵਾਲ ਤੇ ਨੇਹਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement