ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਠਿੰਡਾ ਦੇ ਰਜਵਾੜਾਸ਼ਾਹੀ ਉਮੀਦਵਾਰ ਅੰਦਰ ਖਾਤੇ ਮਿਲੇ ਹੋਏ: ਸਮਾਓਂ

08:06 AM May 10, 2024 IST
ਪਿੰਡ ਝੱਬਰ ਵਿੱਚ ਮੀਟਿੰਗ ਦੌਰਾਨ ਮਜ਼ਦੂਰ ਮੁਕਤੀ ਮੋਰਚਾ ਦੇ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਓਂ।

ਸ਼ੰਗਾਰਾ ਸਿੰਘ ਅਕਲੀਆ
ਜੋਗਾ, 9 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਅੱਜ ਪਿੰਡ ਝੱਬਰ ਵਿੱਚ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸੱਤਾਧਾਰੀ ਲੀਡਰਾਂ ਨੇ ਸਿੱਖਿਆ, ਸਿਹਤ ਸਹੂਲਤਾਂ ਦਾ ਨਿੱਜੀਕਰਨ ਕਰ ਕੇ ਆਪਣੇ ਕਾਲਜ, ਹਸਪਤਾਲ ਖੋਲ੍ਹੇ ਹੋਏ ਹਨ। ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਦੀ ਗਾਰੰਟੀ ਨਹੀਂ ਹੋਈ। ਸੇਵਾ ਦੇ ਨਾਂ ’ਤੇ ਲੈ ਕੇ ਅਕਾਲੀ, ਕਾਂਗਰਸ, ਭਾਜਪਾ, ‘ਆਪ’ ਪਾਰਟੀਆਂ ਦੇ ਲੀਡਰਾਂ ਨੇ ਆਪਣੇ ਪਰਿਵਾਰਾਂ ਦੀ ਹੀ ਤਰੱਕੀ ਕੀਤੀ ਹੈ, ਜਿਸ ਦੀ ਤਸਵੀਰ ਇਨ੍ਹਾਂ ਸੱਤਾਧਾਰੀ ਲੀਡਰਾਂ ਵੱਲੋਂ ਬਣਾਈਆ ਜਾਇਦਾਦਾਂ ਤੋਂ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜ ਕੁਰਸੀ ਉਪਰ ਬੈਠਣ ਵਾਲੇ ਲੀਡਰ ਮਾਲਾ ਮਾਲ ਹੋ ਰਹੇ ਹਨ, ਦੂਜੇ ਪਾਸੇ ਮਜ਼ਦੂਰ, ਕਿਸਾਨ ਕਰਜ਼ਦਾਰ ਹੋ ਰਹੇ ਹਨ। ਮੌਕਾਪ੍ਰਸਤ ਲੀਡਰਾਂ ਦੇ ਕਾਰਨ ਹੀ ਲੋਕ ਬਿਮਾਰੀਆਂ ’ਚ ਇਲਾਜ ਬਿਨਾਂ ਮਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਠਿੰਡਾ ਲੋਕ ਸਭਾ ਹਲਕਾ ਦੇ ਪੰਜੇ ਰਜਵਾੜਾਸ਼ਾਹੀ ਉਮੀਦਵਾਰ ਅੰਦਰ ਖਾਤੇ ਮਿਲੇ ਹੋਏ ਹਨ।
ਕਾਮਰੇਡ ਸਮਾਓਂ ਨੇ ਕਿਹਾ,‘‘ ਸਾਡਾ ਮਕਸਦ ਹਰ ਇੱਕ ਲਈ ਮੁਫ਼ਤ ਸਿੱਖਿਆ, ਸਿਹਤ ਤੇ ਰੁਜ਼ਗਾਰ ਗਾਰੰਟੀ ਕਨੂੰਨ ਲਾਗੂ ਕਰਵਾਉਣਾ ਹੈ।’’ ਉਨ੍ਹਾਂ ਕਿਹਾ, ‘‘ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਭੇਜਣ ਲਈ ਮੇਰਾ ਸਾਥ ਦਿਓ।’’ ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਭੋਲਾ ਸਿੰਘ ਝੱਬਰ, ਵਿਦਿਆਰਥੀ ਆਗੂ ਸੋਨੂ ਸਿੰਘ, ਜੱਗੂ ਸਿੰਘ, ਕਾਮਰੇਡ ਜਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement