ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਹਿਕਾਰੀ ਬੈਂਕ ਸਿਆਲਬਾ ਦੇ ਖਾਤੇਦਾਰ ਪ੍ਰੇਸ਼ਾਨ

08:44 AM Jul 17, 2024 IST

ਪੱਤਰ ਪ੍ਰੇਰਕ
ਕੁਰਾਲੀ, 16 ਜੁਲਾਈ
ਸਹਿਕਾਰੀ ਬੈਂਕ ਦੀ ਸਿਆਲਬਾ ਦੇ ਖਾਤਾਧਾਰਕਾਂ ਨਾਲ ਬੈਂਕ ਮੈਨੇਜਰ ਵੱਲੋਂ ਕੀਤੇ ਕਰੋੜਾਂ ਦੇ ਘਪਲੇ ਦੇ ਪੈਸੇ ਕਈ ਮਹੀਨਿਆਂ ਬਾਅਦ ਵੀ ਖ਼ਾਤੇਦਾਰਾਂ ਨੂੰ ਵਾਪਸ ਨਹੀਂ ਮਿਲੇ। ਖਾਤੇਦਾਰਾਂ ਨੇ ਸਰਕਾਰ ਤੇ ਬੈਂਕ ਪ੍ਰਬੰਧਕਾਂ ਤੋਂ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਹੈ। ਪੀੜਤ ਖਾਤੇਦਾਰ ਨੇਤਰਪਾਲ, ਜਗਦੀਸ਼ ਸਿੰਘ ਦੀਸਾ, ਗੋਗੀ ਮਾਣਕਪੁਰ, ਗੁਰਚਰਨ ਮਾਣਕਪੁਰ, ਸਿਕੰਦਰ ਸਿੰਘ ਢਕੋਰਾਂ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਘਪਲਾ ਕਰਨ ਵਾਲਾ ਬੈਂਕ ਮੈਨੇਜਰ ਜੇਲ੍ਹ ਵਿੱਚ ਹੈ ਅਤੇ ਦੋ ਮਹੀਨਿਆਂ ਉਨ੍ਹਾਂ ਨੂੰ ਸਿਰਫ਼ ਭਰੋਸੇ ਹੀ ਦਿੱਤੇ ਜਾ ਰਹੇ ਹਨ। ਪੈਸੇ ਨਾ ਮਿਲਣ ਕਾਰਨ ਲੋਕਾਂ ਦੇ ਕੰਮ ਠੱਪ ਹੋ ਗਏ ਹਨ। ਨੇਤਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਹੈ। ਉਨ੍ਹਾਂ ਨੂੰ ਰੋਜ਼ਾਨਾ ਇਲਾਜ ਲਈ ਪੈਸੇ ਦੀ ਜ਼ਰੂਰਤ ਪੈਂਦੀ ਹੈ।
ਇਸੇ ਦੌਰਾਨ ਲੋਕ ਹਿੱਤ ਮਿਸ਼ਨ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸ਼ਾਂਟੂ ਤੇ ਰਵਿੰਦਰ ਸਿੰਘ ਵਜੀਦਪੁਰ ਨੇ ਮੰਗ ਕੀਤੀ ਹੈ ਧੋਖਾਧੜੀ ਦਾ ਸ਼ਿਕਾਰ ਹੋਏ ਖਾਤੇਦਾਰਾਂ ਦੇ ਪੈਸੇ ਜਲਦੀ ਖਾਤਿਆਂ ਵਿੱਚ ਪਾਏ ਜਾਣ। ਜੇ ਪੈਸੇ ਵਾਪਸ ਨਾ ਹੋਏ ਤਾਂ ਜਥੇਬੰਦੀ ਖਾਤੇਦਾਰਾਂ ਦੇ ਹੱਕ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
ਇਸ ਮੌਕੇ ਨੇਤਰਪਾਲ, ਜਗਦੀਸ਼ ਸਿੰਘ ਦੀਸਾ, ਗੋਗੀ ਮਾਣਕਪੁਰ, ਗੁਰਚਰਨ ਮਾਣਕਪੁਰ,ਸਿਕੰਦਰ ਸਿੰਘ ਢਕੋਰਾਂ, ਗੁਰਦੇਵ ਰੰਗੂਆਣਾ, ਗੁਰਵਿੰਦਰ ਸਿੰਘ, ਤਰਨਜੀਤ ਸਿੰਘ, ਚਰਨ ਸਿੰਘ ਮਾਣਕਪੁਰ, ਹਰਦੇਵ ਕੌਰ ਮਾਣਕਪੁਰ, ਸੁਰਿੰਦਰ ਸਿੰਘ ਮਾਣਕਪੁਰ ਅਤੇ ਮੇਜਰ ਚਤਾਮਲੀ ਤੋਂ ਇਲਾਵਾ ਹੋਰ ਬਹੁਤ ਸਾਰੇ ਖ਼ਾਤਾ ਧਾਰਕ ਹਾਜ਼ਰ ਸਨ।

Advertisement

Advertisement
Advertisement