Accident: ਉੱਤਰ ਪ੍ਰਦੇਸ਼: ਸੜਕ ਹਾਦਸੇ ਵਿੱਚ ਛੇ ਹਲਾਕ; ਪੰਜ ਜ਼ਖ਼ਮੀ
11:57 AM Dec 06, 2024 IST
Advertisement
ਚਿਤਰਕੂਟ, 6 ਦਸੰਬਰ
ਇੱਥੋਂ ਦੇ ਚਿਤਰਕੂਟ ਵਿੱਚ ਇੱਕ ਸੜਕ ਹਾਦਸੇ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ ਅਤੇ ਪੰਜ ਜ਼ਖ਼ਮੀ ਹੋ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਿਤਰਕੂਟ ਦੇ ਐਸਪੀ ਅਰੁਨ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ 11 ਜਣਿਆਂ ਨੂੰ ਲੈ ਕੇ ਜਾ ਰਿਹਾ ਇੱਕ ਵਾਹਨ ਟਰੱਕ ਨਾਲ ਟਕਰਾ ਗਿਆ। ਇਸ ਵਾਹਨ ਦੇ ਮੈਂਬਰ ਪਰਿਵਾਰ ਦੇ ਇੱਕ ਜੀਅ ਦੀਆਂ ਅਸਥੀਆਂ ਨੂੰ ਪ੍ਰਯਾਗਰਾਜ ਵਿਚ ਜਲ ਪ੍ਰਵਾਹ ਕਰਨ ਤੋਂ ਬਾਅਦ ਪਰਤ ਰਹੇ ਸਨ।
ਜਾਣਕਾਰੀ ਅਨੁਸਾਰ ਇਹ ਹਾਦਸਾ ਰਾਏਪੁਰਾ ਥਾਣੇ ਕੋਲ ਵਾਪਰਿਆ। ਇਹ ਪਰਿਵਾਰ ਛਤਰਪੁਰ ਦਾ ਰਹਿਣ ਵਾਲਾ ਸੀ। ਮੁੱਢਲੀ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਕਾਰ ਚਾਲਕ ਨੂੰ ਨੀਂਦ ਆ ਗਈ ਜਿਸ ਕਾਰਨ ਦੋਵੇਂ ਵਾਹਨ ਆਪਸ ਵਿਚ ਟਕਰਾ ਗਏ।
Advertisement
Advertisement
Advertisement