ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਖੜਾ ਦੇ ਪੁਲ ਦੀ ਟੁੱਟੀ ਰੇਲਿੰਗ ਕਾਰਨ ਵਾਪਰ ਸਕਦੈ ਹਾਦਸਾ

08:02 AM Jun 12, 2024 IST
ਭਾਖੜਾ ਨਹਿਰ ਦੇ ਪੁਲ ਦੀ ਟੁੱਟੀ ਰੇਲਿੰਕ ਦੀ ਝਲਕ।

ਬਲਜੀਤ ਸਿੰਘ
ਸਰਦੂਲਗੜ੍ਹ, 11 ਜੂਨ
ਮਾਨਸਾ-ਸਿਰਸਾ ਕੌਮੀ ਮਾਰਗ ’ਤੇ ਪਿੰਡ ਫੱਤਾ ਮਾਲੋਕਾ ਕੋਲੋਂ ਲੰਘਦੀ ਭਾਖੜਾ ਮੇਨ ਨਹਿਰ ’ਤੇ ਪੁਲ ਦੀ ਟੁੱਟੀ ਰੇਲਿੰਗ ਕਾਰਨ ਕਦੇ ਵੀ ਅਣਸਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਤੋਂ ਪ੍ਰਸ਼ਾਸਨ ਤੇ ਸਬੰਧਤ ਮਹਿਕਮਾ ਬੇਖ਼ਬਰ ਜਾਪ ਰਿਹਾ ਹੈ। ਜਾਣਕਾਰੀ ਅਨੁਸਾਰ ਕਰੀਬ 20 ਦਿਨ ਪਹਿਲਾਂ ਇੱਕ ਮਾਲ ਨਾਲ ਭਰਿਆ ਟਰੱਕ ਭਾਖੜਾ ਦੇ ਪੁਲ ਦੀ ਰੇਲਿੰਗ ਤੋੜ ਕੇ ਨਹਿਰ ’ਚ ਲਟਕ ਗਿਆ ਸੀ ਹਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ ਪਰ ਟਰੱਕ ਅਤੇ ਰੇਲਿੰਗ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਉਸ ਘਟਨਾ ਤੋਂ ਬਾਅਦ ਭਾਖੜਾ ਦੇ ਪੁਲ ਦੀ ਟੁੱਟ ਚੁੱਕੀ ਰੇਲਿਗ ਨੂੰ ਪ੍ਰਸ਼ਾਸਨ ਜਾਂ ਸਬੰਧਤ ਮਹਿਕਮੇ ਵੱਲੋਂ ਠੀਕ ਨਹੀਂ ਕਰਵਾਇਆ ਗਿਆ। ਪ੍ਰਸ਼ਾਸਨਿਕ ਤੇ ਮਹਿਕਮੇ ਦੇ ਅਧਿਕਾਰੀ ਰੋਜ਼ਾਨਾ ਹੀ ਇਸ ਪੁਲ ਤੋਂ ਲੰਘਦੇ ਹਨ। ਇਹ ਟੁੱਟੀ ਹੋਈ ਰੇਲਿੰਗ ਕਾਰਨ ਪੁਲ ਅੱਧ ਤੱਕ ਘੋਨਾ ਹੋ ਗਿਆ ਹੈ। ਇਸ ਨੂੰ ਠੀਕ ਨਾ ਕਰਾਉਣ ਦੀ ਲਾਪਰਵਾਹੀ ਕਾਰਨ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ। ਇਸ ਸੜਕ ਤੋਂ ਲੰਘਣ ਵਾਲੇ ਤੇ ਆਮ ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸਨ, ਸਬੰਧਤ ਮਹਿਕਮੇ ਅਤੇ ਸੂਬਾ ਸਰਕਾਰ ਤੋਂ ਮੰਗ ਹੈ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ।

Advertisement

Advertisement
Advertisement