Accident: ਕੇਰਲ: ਸੜਕ ਹਾਦਸੇ ਵਿਚ ਚਾਰ ਵਿਦਿਆਰਥਣਾਂ ਹਲਾਕ; ਇਕ ਜ਼ਖ਼ਮੀ
07:27 PM Dec 12, 2024 IST
Advertisement
ਪਲੱਕੜ, 12 ਦਸੰਬਰ
ਇਥੋਂ ਦੇ ਕਾਲਾਡੀਕੋਡੇ ਵਿੱਚ ਅੱਜ ਇਕ ਟਰੱਕ ਦੀ ਫੇਟ ਨਾਲ ਸਕੂਲ ਦੀਆਂ ਚਾਰ ਵਿਦਿਆਰਥਣਾਂ ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਈ। ਪੁਲੀਸ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈਆਂ ਵਿਦਿਆਰਥਣਾਂ ਨੇੜਲੇ ਹਾਇਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਸਨ।
ਇਹ ਹਾਦਸਾ ਪਲੱਕੜ-ਕੋਝੀਕੋਡ ਰਾਸ਼ਟਰੀ ਰਾਜਮਾਰਗ ’ਤੇ ਕਾਲਾਡੀਕੋਡ ਨੇੜੇ ਪਨਯਮਪਦਮ ਵਿਚ ਉਸ ਸਮੇਂ ਵਾਪਰਿਆ, ਜਦੋਂ ਸੀਮਿੰਟ ਦੀ ਢੋਆ-ਢੁਆਈ ਕਰ ਰਿਹਾ ਇਕ ਟਰੱਕ ਆਪਣਾ ਸੰਤੁਲਨ ਗੁਆਉਣ ਤੋਂ ਬਾਅਦ ਵਿਦਿਆਰਥੀਆਂ ਨੂੰ ਫੇਟ ਮਾਰਨ ਤੋਂ ਬਾਅਦ ਪਲਟ ਗਿਆ। ਜ਼ਖਮੀ ਵਿਦਿਆਰਥੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ।
ਇਸ ਦੌਰਾਨ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਭਰੋਸਾ ਦਿਵਾਇਆ ਕਿ ਸਰਕਾਰੀ ਵਿਭਾਗ ਸਾਰੇ ਜ਼ਖਮੀ ਵਿਦਿਆਰਥੀਆਂ ਲਈ ਐਮਰਜੈਂਸੀ ਮੈਡੀਕਲ ਦੇਖਭਾਲ ਯਕੀਨੀ ਬਣਾਉਣ ਲਈ ਕੰਮ ਕਰਨਗੇ। ਮੁੱਖ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਪੀਟ.ਆਈ
Advertisement
Advertisement
Advertisement