Accident: ਜੁਗਾੜੂ ਰੇਹੜਾ ਚਾਲਕ ਦੀ ਸੜਕ ਹਾਦਸੇ ’ਚ ਮੌਤ
06:45 PM Jan 13, 2025 IST
ਹਰਦੀਪ ਸਿੰਘ
Advertisement
ਫ਼ਤਹਿਗੜ੍ਹ ਪੰਜਤੂਰ, 13 ਜਨਵਰੀ
ਇੱਥੇ ਧਰਮਕੋਟ-ਜੋਗੇਵਾਲਾ ਮੁੱਖ ਸੜਕ ’ਤੇ ਲਲਿਹਾਂਦੀ ਫਿਲਿੰਗ ਸਟੇਸ਼ਨ ਨੇੜੇ ਅੱਜ ਦੁਪਹਿਰ ਵੇਲੇ ਵਾਪਰੇ ਸੜਕ ਹਾਦਸੇ ਵਿੱਚ ਜੁਗਾੜੂ ਰੇਹੜਾ ਚਾਲਕ ਦੀ ਮੌਤ ਹੋ ਗਈ। ਹਾਦਸਾ ਸੜਕ ਉਪਰ ਡੂੰਘੇ ਖੱਡੇ ਕਾਰਨ ਵਾਪਰਿਆ ਦੱਸਿਆ ਜਾ ਰਹੀ ਹੈ। ਖਾਦ ਲੱਦ ਕੇ ਰੇਹੜਾ ਚਾਲਕ ਨੇੜਲੇ ਪਿੰਡ ਜਾ ਰਿਹਾ ਸੀ, ਜਦੋਂ ਬੰਦ ਪਏ ਰਾਮਦਾਸ ਹਸਪਤਾਲ ਕੋਲ ਪੁੱਜਿਆ ਤਾਂ ਸੜਕ ’ਤੇ ਖੱਡੇ ਕਾਰਨ ਜੁਗਾੜੂ ਰੇਹੜੇ ਦਾ ਸੰਤੁਲਨ ਵਿਗੜ ਗਿਆ ਤੇ ਅੱਗੋਂ ਆ ਰਹੇ ਇਕ ਟਰੈਕਟਰ ਨਾਲ ਜਾ ਟਕਰਾਇਆ। ਮ੍ਰਿਤਕ ਦੀ ਪਛਾਣ ਅਨੂਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਮਾਹਲੇਵਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਅਨੂਪ ਪਿਛਲੇ ਲੰਬੇ ਸਮੇਂ ਤੋਂ ਇੱਥੇ ਆਪਣਾ ਜੁਗਾੜੂ ਰੇਹੜਾ ਚਲਾ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਆ ਰਿਹਾ ਸੀ। ਥਾਣਾ ਮੁਖੀ ਭਲਵਿੰਦਰ ਸਿੰਘ ਨੇ ਦੱਸਿਆ ਕਿ ਅਚਾਨਕ ਵਾਪਰੇ ਹਾਦਸੇ ਕਾਰਨ ਦੋਵਾਂ ਧਿਰਾਂ ਵਿਚਾਲੇ ਆਪਸੀ ਸਮਝੌਤਾ ਹੋ ਗਿਆ, ਜਿਸ ਕਾਰਨ ਕੋਈ ਪੁਲੀਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
Advertisement
Advertisement