Accident: ਦਵਾਰਕਾ ਐਕਸਪ੍ਰੈਸ ਵੇਅ ’ਤੇ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਅੱਗ ਲੱਗੀ; ਇੱਕ ਹਲਾਕ
ਨਵੀਂ ਦਿੱਲੀ, 4 ਦਸੰਬਰ
wo cars catch fire after collision on Dwarka Expressway, one dead: ਇਥੋਂ ਦੇ ਦਵਾਰਕਾ ਸੈਕਟਰ 21 ਵਿਚ ਅੱਜ ਇਕ ਫਲਾਈਓਵਰ ’ਤੇ ਦੋ ਕਾਰਾਂ ਆਪਸ ਵਿਚ ਟਕਰਾ ਗਈਆਂ। ਇਸ ਦੌਰਾਨ ਦੋਵਾਂ ਕਾਰਾਂ ਨੂੰ ਅੱਗ ਲੱਗ ਗਈ ਤੇ ਇਕ ਕਾਰ ਦੇ ਚਾਲਕ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਇਸ ਹਾਦਸੇ ਤੋਂ ਬਾਅਦ ਕਰੇਟਾ ਤੇ ਈਕੋ ਕਾਰਾਂ ਨੂੰ ਵੀ ਅੱਗ ਲੱਗ ਗਈ।
ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਦੋ ਫਾਇਰ ਬ੍ਰਿਗੇਡ ਗੱਡੀਆਂ ਭੇਜੀਆਂ ਗਈਆਂ ਪਰ ਜਦੋਂ ਤਕ ਫਾਇਰ ਟੈਂਡਰ ਪਹੁੰਚੇ, ਉਦੋਂ ਤੱਕ ਦੋਵੇਂ ਵਾਹਨ ਅੱਗ ਦੀ ਲਪੇਟ ਵਿੱਚ ਆ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਕਰੇਟਾ ਕਾਰ ਵਿੱਚ ਸਵਾਰ ਵਿਅਕਤੀ ਸਮੇਂ ਸਿਰ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਪਰ ਈਕੋ ਕਾਰ ਵਿੱਚ ਵਿਅਕਤੀ ਫਸ ਗਿਆ ਅਤੇ ਉਸ ਦੀ ਮੌਤ ਹੋ ਗਈ। ਅੱਗ ਬੁਝਾਉਣ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਕਰ ਲਈ ਗਈ। ਉਸ ਦੀ ਪਛਾਣ ਅਰਵਿੰਦ ਕੁਮਾਰ (36) ਵਜੋਂ ਹੋਈ ਹੈ, ਜੋ ਗੁਰੂਗ੍ਰਾਮ ਦੇ ਫਾਰੂਖਨਗਰ ਦਾ ਨਿਵਾਸੀ ਹੈ।
ਸੂਤਰਾਂ ਨੇ ਦੱਸਿਆ ਕਿ ਕਰੇਟਾ ਦਾ ਡਰਾਈਵਰ ਗਲਤ ਪਾਸੇ ਤੋਂ ਤੇਜ਼ ਰਫਤਾਰ ਨਾਲ ਆ ਰਿਹਾ ਸੀ ਤੇ ਯਸ਼ੋਭੂਮੀ ਕੋਲ ਦੋਵੇਂ ਵਾਹਨ ਇੱਕ ਦੂਜੇ ਨਾਲ ਟਕਰਾ ਗਏ।