Accident: ਟਰੱਕ ਦੀ ਫੇਟ ਮਗਰੋਂ ਕਾਰ ਨੂੰ ਅੱਗ ਲੱਗੀ; ਇੱਕ ਨੌਜਵਾਨ ਹਲਾਕ; ਦੋ ਜ਼ਖ਼ਮੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਦਸੰਬਰ
ਨਾਭਾ ਰੋਡ ’ਤੇ ਇਥੋਂ ਨਜ਼ਦੀਕ ਹੀ ਸਥਿਤ ਰੌਣੀ ਪਿੰਡ ਵਿਚ ਹਾਦਸੇ ਤੋਂ ਬਾਅਦ ਇੱਕ ਕਾਰ ਨੂੰ ਅੱਗ ਲੱਗ ਗਈ ਜਿਸ ’ਚ ਸਵਾਰ ਇੱਕ ਨੌਜਵਾਨ ਦੀ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ ਜਦਕਿ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਤਿੰਨ ਦੋੋਸਤ ਇਕ ਕਾਰ ਰਾਹੀਂ ਪਟਿਆਲਾ ਤੋਂ ਨਾਭਾ ਜਾ ਰਹੇ ਸਨ ਤਾਂ ਰੌਣੀ ਪਿੰਡ ਕੋਲ਼ ਇੱਕ ਟਰੱਕ ਨੇ ਕਾਰ ਨੂੰ ਫੇਟ ਮਾਰ ਦਿਤੀ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇੱਕ ਦਰੱੱਖਤ ’ਚ ਜਾ ਵੱਜੀ ਜਿਸ ਮਗਰੋਂ ਕਾਰ ਨੂੰ ਅੱਗ ਲੱਗ ਗਈ। ਇਸ ਦੌਰਾਨ ਇਕ ਨੌਜਵਾਨ ਕਾਰ ’ਚ ਬੁਰੀ ਤਰ੍ਹਾਂ ਫਸ ਗਿਆ ਪਰ ਉਸ ਦੇ ਦੂਜੇ ਦੋਵਾਂ ਸਾਥੀਆਂ ਨੇ ਉਸ ਨੂੰ ਵੀ ਬਾਹਰ ਕੱਢ ਲਿਆ। ਰਾਹਗੀਰਾਂ ਨੇ ਉਨ੍ਹਾਂ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ ਪਰ ਉਥੇ ਇਨ੍ਹਾਂ ਵਿਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਇੱਕ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿਤੀ ਗਈ, ਪਰ ਇੱਕ ਅਜੇ ਵੀ ਇਥੇ ਹੀ ਜ਼ੇਰੇ ਇਲਾਜ ਹੈ। ਉਧਰ ਇਤਲਾਹ ਮਿਲਣ ’ਤੇ ਪਟਿਆਲਾ ਤੋਂ ਫਾਇਰ ਬ੍ਰਿਗੇਡ ਦੀ ਟੀਮ ਵੀ ਪਹੁੰਚ ਗਈ ਸੀ, ਜਿਸ ਨੇ ਹੀ ਕਾਰ ਨੂੰ ਲੱਗੀ ਅੱਗ ਬੁਝਾਈ ਪਰ ਉਦੋਂ ਤੱਕ ਕਾਰ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।