For the best experience, open
https://m.punjabitribuneonline.com
on your mobile browser.
Advertisement

ਅੰਬਾਲਾ ਲੋਕ ਸਭਾ ਹਲਕੇ ਲਈ 15 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਸਵੀਕਾਰ

08:33 AM May 08, 2024 IST
ਅੰਬਾਲਾ ਲੋਕ ਸਭਾ ਹਲਕੇ ਲਈ 15 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਸਵੀਕਾਰ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਮਈ
ਲੋਕ ਸਭਾ ਚੋਣ ਦੇ ਮੱਦੇਨਜ਼ਰ 1 ਅੰਬਾਲਾ ਸੰਸਦੀ ਹਲਕੇ (ਰਾਖਵਾਂ) ਲਈ ਉਮੀਦਵਾਰਾਂ ਵੱਲੋਂ ਦਾਖ਼ਲ ਕੀਤੇ ਗਏ ਨਾਮਜ਼ਦਗੀ ਪੇਪਰਾਂ ਦੀ ਅੱਜ 7 ਮਈ ਨੂੰ ਕੀਤੀ ਸਕਰੂਟਨੀ ਤੋਂ ਬਾਅਦ 26 ਨਾਮਜ਼ਦਗੀ ਪੇਪਰ ਸਹੀ ਮਿਲੇ ਹਨ ਜਿਨ੍ਹਾਂ ਵਿੱਚੋਂ 15 ਮਨਜ਼ੂਰ ਕਰ ਲਏ ਗਏ ਹਨ। ਜਾਣਕਾਰੀ ਦਿੰਦਿਆਂ ਡੀਸੀ ਅਤੇ ਚੋਣ ਅਧਿਕਾਰੀ ਡਾ. ਸ਼ਾਲੀਨ ਨੇ ਦੱਸਿਆ ਕਿ ਮੁੱਖ ਉਮੀਦਵਾਰ ਦੀ ਨਾਮਜ਼ਦਗੀ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਕਵਰਿੰਗ ਉਮੀਦਵਾਰ ਦਾ ਨਾਮਜ਼ਦਗੀ ਪੇਪਰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 2025 ਤੱਕ ਚੋਣ ਲੜਨ ਲਈ ਅਯੋਗ ਐਲਾਨੇ ਗਏ ਉਮੀਦਵਾਰ ਬਿਜੇਂਦਰ ਕੁਮਾਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ।
ਸਕਰੂਟਨੀ ਤੋਂ ਬਾਅਦ ਅੰਬਾਲਾ ਲੋਕ ਸਭਾ ਹਲਕੇ ਲਈ ਜਜਪਾ ਤੋਂ ਕਿਰਨ ਪੂਨੀਆ, ਇਨੈਲੋ ਤੋਂ ਗੁਰਪ੍ਰੀਤ ਸਿੰਘ, ਬਸਪਾ ਤੋਂ ਪਵਨ ਕੁਮਾਰ, ਭਾਜਪਾ ਤੋਂ ਬੰਤੋ ਦੇਵੀ ਕਟਾਰੀਆ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਵਰੁਣ ਚੌਧਰੀ, ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਤੋਂ ਕਮਲ ਕੁਮਾਰ, ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੈਟਿਕ) ਤੋਂ ਗੁਲਾਬ ਸਿੰਘ ਨਰਵਾਲ, ਭਾਰਤੀ ਸ਼ਕਤੀ ਚੇਤਨਾ ਪਾਰਟੀ ਤੋਂ ਨਿਤੇਸ਼ ਚੋਪੜਾ, ਭਾਰਤੀ ਜਵਾਨ ਕਿਸਾਨ ਪਾਰਟੀ ਤੋਂ ਬਲਜੀਤ ਸਿੰਘ, ਭਾਰਤੀ ਯੁਵਾ ਜਨ ਏਕਤਾ ਪਾਰਟੀ ਤੋਂ ਮਾਮ ਚੰਦ, ਏਕਮ ਸਨਾਤਨ ਭਾਰਤ ਦਲ ਤੋਂ ਮੇਹਰ ਸਿੰਘ ਚਾਲੀਆ, ਹਰਿਆਣਾ ਜਨ ਸੇਵਾ ਪਾਰਟੀ ਤੋਂ ਰਾਕੇਸ਼ ਕੁਮਾਰ, ਬਹੁਜਨ ਮੁਕਤੀ ਪਾਰਟੀ ਤੋਂ ਸੂਰਜ ਕੁਮਾਰ, ਆਜ਼ਾਦ ਉਮੀਦਵਾਰ ਕੁਲਬੀਰ ਸਿੰਘ ਅਤੇ ਮੋਹਰ ਸਿੰਘ ਚੋਣ ਮੈਦਾਨ ਵਿਚ ਰਹਿ ਗਏ ਹਨ।

Advertisement

Advertisement
Author Image

joginder kumar

View all posts

Advertisement
Advertisement
×