ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੰਨਾ ਦੀ ਅਨਾਜ ਮੰਡੀ ਵਿੱਚ ਮੱਕੀ ਦੀ ਆਮਦ ’ਚ ਤੇਜ਼ੀ

08:26 AM Jun 12, 2024 IST
ਖੰਨਾ ਮੰਡੀ ਵਿੱਚ ਮੱਕੀ ਦੀਆਂ ਪਈਆਂ ਢੇਰੀਆਂ।

ਜੋਗਿੰਦਰ ਸਿੰਘ ਓਬਰਾਏ
ਖੰਨਾ, 11 ਜੂਨ
ਕਣਕ ਦੀ ਖਰੀਦ ਖਤਮ ਹੋਣ ਤੋਂ ਬਾਅਦ ਹੁਣ ਮੰਡੀਆਂ ਵਿੱਚ ਮੱਕੀ ਦੀ ਆਮਦ ਪੂਰੇ ਜ਼ੋਰਾਂ ’ਤੇ ਹੈ। ਏਸ਼ੀਆ ਦੀ ਵੱਡੀ ਮੰਡੀ ਖੰਨਾ ਅਨਾਜ ਮੰਡੀ ’ਚ ਭਾਰਤੀ ਮਾਤਰਾ ਵਿੱਚ ਮੱਕੀ ਪੁੱਜ ਰਹੀ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਮਨਵਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਕੋਈ ਵੀ ਸਰਕਾਰੀ ਖਰੀਦ ਏਜੰਸੀ ਇਸ ਫਸਲ ਦੀ ਖਰੀਦ ਨਹੀਂ ਕਰ ਰਹੀ ਪਰ ਪ੍ਰਾਈਵੇਟ ਕੰਪਨੀਆਂ ਤੇ ਵਪਾਰੀਆਂ ਵੱਲੋਂ ਇਹ ਫ਼ਸਲ ਖਰੀਦੀ ਜਾ ਰਹੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਫਸਲ ਦਾ ਭਾਵ ਵੱਧ ਮਿਲ ਰਿਹਾ ਹੈ ਪਿਛਲੀ ਵਾਰ ਇਸ ਦਾ ਭਾਅ ਵੱਧ ਤੋਂ ਵੱਧ 900 ਤੋਂ 1700 ਰੁਪਏ ਪ੍ਰਤੀ ਕੁਇੰਟਲ ਲੱਗਿਆ ਸੀ ਪਰ ਇਸ ਵਾਰ ਇਸ ਦਾ ਭਾਅ 1378 ਤੋਂ ਲੈ ਕੇ 2130 ਪ੍ਰਤੀ ਕੁਇੰਟਲ ਤੱਕ ਲੱਗ ਰਿਹਾ ਹੈ। ਜਿਸ ਨਾਲ ਕਿਸਾਨਾਂ ਨੂੰ ਭਾਰੀ ਲਾਭ ਮਿਲ ਰਿਹਾ ਹੈ।
ਕਾਬਿਲੇਗੌਰ ਹੈ ਕਿ ਪਿਛਲੇ ਸਾਲ ਮੰਡੀ ਵਿੱਚ ਕੁੱਲ 5,96,290 ਕੁਇੰਟਲ ਮੱਕੀ ਦੀ ਫਸਲ ਪੁੱਜੀ ਸੀ ਅਤੇ ਇਸ ਵਾਰ ਕੱਲ੍ਹ ਤੱਕ 31077 ਕੁਇੰਟਲ ਮੱਕੀ ਪੁੱਜ ਚੁੱਕੀ ਹੈ ਅਤੇ ਇਸ ਵਾਰ ਵਧੀਆ ਝਾੜ ਦੇਖਦੇ ਹੋਏ ਸਾਢੇ ਛੇ ਲੱਖ ਕੁਇੰਟਲ ਮੱਕੀ ਪੁੱਜਣ ਦੀ ਆਸ ਹੈ। ਇਹ ਵੀ ਦੇਖਿਆ ਗਿਆ ਹੈ ਕਿ ਖਰੀਦ ਉਪਰੰਤ ਕਿਸਾਨਾਂ ਨੂੰ ਨਾਲੋ ਨਾਲ ਅਦਾਇਗੀ ਕੀਤੀ ਜਾ ਰਹੀ ਹੈ ਅਤੇ ਢੋਆ ਢੁਆਈ ਦਾ ਕੰਮ ਵੀ ਵਧੀਆ ਚੱਲ ਰਿਹਾ ਹੈ।

Advertisement

Advertisement