ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੋਡਵੇਜ਼ ਵੱਲੋਂ ਏਸੀ ਵੇਟਿੰਗ ਰੂਮ ਸੇਵਾ ਸ਼ੁਰੂ

07:43 AM Apr 26, 2024 IST

ਜਲੰਧਰ: ਪੰਜਾਬ ਰੋਡਵੇਜ਼ ਨੇ ਜਲੰਧਰ ਬੱਸ ਸਟੈਂਡ ’ਤੇ ਵੋਲਵੋ ਬੱਸਾਂ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਏ.ਸੀ. ਵੇਟਿੰਗ ਰੂਮ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਟਰਾਂਸਪੋਰਟ ਵਿਭਾਗ ਵੱਲੋਂ ਯਾਤਰੀਆਂ ਦੀ ਮੰਗ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਬੱਸ ਸਟੈਂਡ ’ਤੇ ਲਗਜ਼ਰੀ ਸਹੂਲਤਾਂ ਦੇਣ ਲਈ ਇਹ ਪ੍ਰਸਤਾਵ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਜਲੰਧਰ ਰੋਡਵੇਜ਼ ਡਿੱਪੂ-1 ਨੇ 1.5 ਤੋਂ 2 ਲੱਖ ਰੁਪਏ ਖਰਚ ਕੇ ਜਲੰਧਰ ਬੱਸ ਸਟੈਂਡ ’ਤੇ ਵੇਟਿੰਗ ਰੂਮ ਤਿਆਰ ਕੀਤਾ ਹੈ। ਨਵਾਂ ਵੇਟਿੰਗ ਰੂਮ ਬੈਠਣ ਲਈ ਸੋਫੇ, ਖਾਣ ਲਈ ਕੈਫੇਟੇਰੀਆ ਅਤੇ ਹੋਰ ਸਹੂਲਤਾਂ ਨਾਲ ਲੈਸ ਹੈ। ਵੋਲਵੋ ਜਲੰਧਰ ਬੱਸ ਸਟੈਂਡ ਤੋਂ ਚੰਡੀਗੜ੍ਹ, ਅੰਮ੍ਰਿਤਸਰ, ਦਿੱਲੀ ਦੇ ਆਈਐਸਬੀਟੀ ਅਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਦੀ ਹੈ। ਪੀ.ਆਰ.ਟੀ.ਸੀ. ਵੱਲੋਂ ਰੋਜ਼ਾਨਾ ਕਰੀਬ 8 ਵੋਲਵੋਜ਼ ਦੀ ਸੇਵਾ ਚੱਲ ਰਹੀ ਹੈ। -ਪੱਤਰ ਪ੍ਰੇਰਕ

Advertisement

Advertisement
Advertisement