For the best experience, open
https://m.punjabitribuneonline.com
on your mobile browser.
Advertisement

ਜਗਰਾਉਂ ਦੇ ਬਾਜ਼ਾਰਾਂ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ

07:26 AM Mar 05, 2024 IST
ਜਗਰਾਉਂ ਦੇ ਬਾਜ਼ਾਰਾਂ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ
ਦੁਕਾਨਦਾਰਾਂ ਵੱਲੋਂ ਸੜਕ ਉੱਪਰ ਰੱਖਿਆ ਹੋਇਆ ਸਾਮਾਨ।
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 4 ਮਾਰਚ
ਇੱਥੇ ਸ਼ਹਿਰ ਦੇ ਸਮੁੱਚੇ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਨਗਰ ਕੌਂਸਲ ਅਮਲੇ ਵੱਲੋਂ ਜ਼ੋਰ-ਸ਼ੋਰ ਨਾਲ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਆਰੰਭੀ ਮੁਹਿੰਮ ਵੀ ਠੁੱਸ ਹੋ ਕੇ ਰਹਿ ਗਈ ਹੈ। ਇਸ ਉਪਰੰਤ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਦੋ-ਦੋ ਫੁੱਟ ਕਬਜ਼ੇ ਹੋਰ ਵਧਾ ਦਿੱਤੇ ਹਨ। ਕਮਲ ਚੌਕ ਤੋਂ ਮੇਨ ਬਾਜ਼ਾਰ ਵੱਲ ਅਤੇ ਕਾਉਂਕੇ ਕਲਾਂ ਨੂੰ ਜਾਂਦੀ ਸੜਕ ’ਤੇ ਇੱਕ ਦੁਕਾਨਦਾਰ ਨੇ ਆਪਣੀ ਦੁਕਾਨ ਅੱਗੇ ਕੂਲਰ ਤੇ ਪੱਖੇ ਆਦਿ ਰੱਖ ਕੇ ਵਰ੍ਹਿਆਂ ਤੋਂ ਕਬਜ਼ਾ ਕੀਤਾ ਹੋਇਆ ਹੈ। ਇਸ ਨੂੰ ਹਟਾਉਣ ਲਈ ਨਗਰ ਕੌਂਸਲ ਅਮਲੇ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਲਿਆ, ਉਹ ਕਬਜ਼ਾ ਜਿਉਂ ਦਾ ਤਿਉਂ ਹੈ। ਕੁੱਝ ਦਿਨ ਪਹਿਲਾਂ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਸ਼ਹਿਰ ’ਚ ਕਬਜ਼ੇ ਹਟਾਉਣ ਲਈ ਸਪੀਕਰ ਰਾਹੀਂ ਸੂਚਿਤ ਕੀਤਾ ਗਿਆ ਸੀ। ਸ਼ਹਿਰ ’ਚ ਪੁਲੀਸ ਦਾ ਸਹਿਯੋਗ ਲੈ ਕੇ ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ਜ਼ਬਤ ਵੀ ਕੀਤਾ ਗਿਆ ਪਰ ਇਸ ਕਾਰਵਾਈ ਨੂੰ ਦੁਕਾਨਦਾਰਾਂ ਨੇ ਪੱਖ-ਪਾਤੀ ਦੱਸਦੇ ਹੋਏ ਨਗਰ ਕੌਂਸਲ ਦਾ ਵਿਰੋਧ ਕੀਤਾ ਸੀ। ਦੁਕਾਨਦਾਰਾਂ ਦਾ ਦੋਸ਼ ਸੀ ਕਿ ਨਗਰ ਕੌਂਸਲ ਦੇ ਮੁੱਖ ਦੁਆਰ ਅੱਗੇ ਕੀਤੇ ਨਾਜਾਇਜ਼ ਕਬਜ਼ੇ ਨਹੀਂ ਉਠਾਏ ਜਾ ਰਹੇ। ਇਸ ਮਗਰੋਂ ਨਗਰ ਕੌਂਸਲ ਦੇ ਅਧਿਕਾਰੀ ਠੰਢੇ ਹੋ ਕੇ ਬਹਿ ਗਏ। ਦੁਕਾਨਦਾਰਾਂ ਨੇ ਕਬਜ਼ੇ ਹੋਰ ਪੱਕੇ ਕਰ ਲਏ।
ਨਗਰ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਅਤੇ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਨੇ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਕਿ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ ਕਰ ਕੇ ਸਾਮਾਨ ਰੱਖਣ ਵਾਲਿਆਂ ਦਾ ਸਾਮਾਨ ਜ਼ਬਤ ਕੀਤਾ ਜਾਵੇਗਾ ਅਤੇ ਜੁਰਮਾਨੇ ਵੀ ਕੀਤੇ ਜਾਣਗੇ। ਪੁਰਾਣੀ ਸਬਜ਼ੀ ਮੰਡੀ ਰੋਡ ’ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ ਤਾਂ ਕੀਤੇ ਹੀ ਹਨ, ਉੱਪਰੋਂ ਸਬਜ਼ੀ ਵੇਚਣ ਵਾਲਿਆਂ ਤੋਂ ਕਿਰਾਇਆ ਲੈ ਕੇ ਰੇਹੜੀਆਂ ਵੀ ਲਗਾਈਆਂ ਹਨ।
ਟਰੈਫਿਕ ਪੁਲੀਸ ਜਗਰਾਉਂ ਦੇ ਅਧਿਕਾਰੀਆਂ ਨੇ ਆਖਿਆ ਕਿ ਆਵਾਜਾਈ ਸਮੱਸਿਆ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਖੜ੍ਹੀ ਹੋਈ ਹੈ। ਪੁਲੀਸ ਨਗਰ ਕੌਂਸਲ ਦਾ ਸਾਥ ਦੇ ਰਹੀ ਹੈ ਜਲਦੀ ਹੀ ਸ਼ਹਿਰ ਵਿੱਚ ਇਸ ਸਮੱਸਿਆ ਤੋਂ ਨਿਜ਼ਾਤ ਮਿਲੇਗੀ।

Advertisement

ਦੁਕਾਨਦਾਰਾਂ ਨਾਲ ਰਾਬਤਾ ਕੀਤਾ ਜਾ ਰਿਹੈ: ਰੰਧਾਵਾ

ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਤੇ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਨੇ ਆਖਿਆ ਕਿ ਨਗਰ ਕੌਂਸਲ ਵੱਲੋਂ ਦੁਕਾਨਦਾਰ ਐਸੋਸੀਏਸ਼ਨਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਅਤੇ ਸੁਵਿਧਾ ਕੈਂਪ ਵੀ ਲਗਾਏ ਜਾ ਰਹੇ ਹਨ।

Advertisement
Author Image

Advertisement
Advertisement
×