For the best experience, open
https://m.punjabitribuneonline.com
on your mobile browser.
Advertisement

ਦੁਕਾਨ ਤੋਂ ਬਿਨਾਂ ਪੈਸੇ ਦਿੱਤੇ ਸੌਦਾ ਲੈ ਕੇ ਫਰਾਰ

07:52 AM May 10, 2024 IST
ਦੁਕਾਨ ਤੋਂ ਬਿਨਾਂ ਪੈਸੇ ਦਿੱਤੇ ਸੌਦਾ ਲੈ ਕੇ ਫਰਾਰ
Advertisement

ਪੱਤਰ ਪ੍ਰੇਰਕ
ਜ਼ੀਰਾ, 9 ਮਈ
ਇਥੇ ਪਿੰਡ ਖੋਸਾ ਦਾਲ ਸਿੰਘ ਵਿੱਚ ਇੱਕ ਕਰਿਆਨਾ ਸਟੋਰ ਤੋਂ ਅਣਪਛਾਤਾ ਵਿਅਕਤੀ ਬਿਨਾਂ ਪੈਸੇ ਦਿੱਤੇ ਸੌਦਾ ਲੈ ਕੇ ਫਰਾਰ ਹੋ ਗਿਆ। ਦਵਿੰਦਰ ਕੁਮਾਰ ਵਾਸੀ ਪਿੰਡ ਚੂਚਕ ਵਿੰਡ ਨੇ ਦੱਸਿਆ ਕਿ ਉਸ ਦਾ ਪਿੰਡ ਖੋਸਾ ਦਲ ਸਿੰਘ ਵਿੱਚ ਪਿੰਡ ਗੋਗੋਵਾਣੀ ਰੋਡ ’ਤੇ ਸੇਠੀ ਕਰਿਆਨਾ ਸਟੋਰ ਹੈ, ਬੀਤੀ ਸ਼ਾਮ ਉਸ ਦੇ ਸਟੋਰ ਤੋਂ ਇੱਕ ਅਣਪਛਾਤੇ ਵਿਅਕਤੀ ਨੇ 6500 ਰੁਪਏ ਦਾ ਸੌਦਾ ਲਿਆ, ਜਦ ਉਸ ਤੋਂ ਸੌਦੇ ਦੇ ਪੈਸੇ ਮੰਗੇ ਗਏ ਤਾਂ ਉਸ ਵਿਅਕਤੀ ਨੇ ਕਿਹਾ ਕਿ ਪੈਸੇ ਉਸ ਦੀ ਗੱਡੀ ਵਿੱਚ ਪਏ ਹਨ, ਲਿਆ ਕੇ ਦਿੰਦਾ ਹੈ। ਉਹ ਵਿਅਕਤੀ ਸੌਦੇ ਵਾਲੀ ਬੋਰੀ ਆਪਣੀ ਸਵਿੱਫਟ ਗੱਡੀ ਵਿੱਚ ਰੱਖ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਸਬੰਧੀ ਥਾਣਾ ਖੋਸਾ ਦਲ ਸਿੰਘ ਦੀ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×