ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਰਾਲੀ ਵਿੱਚ ਕਰੀਬ 60 ਫ਼ੀਸਦੀ ਵੋਟਿੰਗ

07:10 AM Jun 02, 2024 IST
ਮੁੰਧੋਂ ਸੰਗਤੀਆਂ ਦੇ ਪੋਲਿੰਗ ਬੂਥ ’ਤੇ ਇੱਕ ਵੋਟਰ ਦੇ ਮਹਿੰਦੀ ਲਾਉਂਦੀਆਂ ਹੋਈਆਂ ਵਿਦਿਆਰਥਣਾਂ।

ਮਿਹਰ ਸਿੰਘ
ਕੁਰਾਲੀ, 1 ਜੂਨ
ਲੋਕ ਸਭਾ ਚੋਣਾਂ ਲਈ ਸ਼ਹਿਰ ਵਿੱਚ ਬਣਾਏ 28 ਪੋਲਿੰਗ ਬੂਥਾਂ ’ਤੇ ਸ਼ਹਿਰੀਆਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਗਰਮੀ ਦੇ ਮੌਸਮ ਦੇ ਬਾਵਜੂਦ ਕਰੀਬ 60 ਫ਼ੀਸਦ ਵੋਟਾਂ ਪੋਲ ਹੋਈਆਂ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਵੇਂ ਗਰਮੀ ਦੇ ਮੱਦੇਨਜ਼ਰ ਹਰੇਕ ਪੋਲਿੰਗ ਬੂਥ ’ਤੇ ਬਿਜਲੀ ਪਾਣੀ ਆਦਿ ਦਾ ਢੁੱਕਵਾਂ ਪ੍ਰਬੰਧ ਕੀਤਾ ਹੋਇਆ ਸੀ ਪਰ ਦੁਪਹਿਰ ਤੱਕ ਵੋਟਾਂ ਦਾ ਕੰਮ ਮੱਠਾ ਰਿਹਾ। ਬਾਅਦ ਦੁਪਹਿਰ ਵੋਟਾਂ ਪਾਉਣ ਦੇ ਕੰਮ ਵਿੱਚ ਕੁਝ ਤੇਜ਼ੀ ਆਈ। ਕੁਰਾਲੀ ਕੰਨਿਆ ਸਕੂਲ ਅਤੇ ਚਕਵਾਲ ਸਕੂਲ ਦੇ ਪੋਲਿੰਗ ਬੂਥਾਂ ਨੂੰ ਮਾਡਲ ਬੂਥਾਂ ਵਜੋਂ ਸ਼ਿੰਗਾਰਿਆ ਗਿਆ। ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੰਗੋਲੀਆਂ ਬਣਾਈਆਂ ਗਈਆਂ। ‘ਸਵੀਪ’ ਮੁਹਿੰਮ ਤਹਿਤ ਸਕੂਲ ਵਿੱਚ ਸਟਾਲਾਂ ਲਗਾ ਦੇ ਮਹਿਲਾ ਵੋਟਰਾਂ ਦੇ ਮਹਿੰਦੀ ਤੇ ਨਹੁੰ ਪਾਲਸ਼ ਦੇ ਡਿਜ਼ਾਈਨ ਬਣਾਏ ਗਏ। ਸ਼ਹਿਰ ਤੇ ਇਲਾਕੇ ਵਿੱਚ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ਾਤੀਪੂਰਨ ਸਮਾਪਤ ਹੋਈ। ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਵਾਲੇ ਨੌਜਵਾਨਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨ ਵਾਲਾ ਨੌਜਵਾਨ ਖੁਸ਼ੀ ਦਾ ਇਜ਼ਹਾਰ ਕਰਦਾ ਹੋਇਆ।

Advertisement

Advertisement