For the best experience, open
https://m.punjabitribuneonline.com
on your mobile browser.
Advertisement

ਪੰਜਾਬ ਭਰ ’ਚੋਂ ਸਭ ਤੋਂ ਵੱਧ ਗਰਮ ਰਿਹਾ ਅਬੋਹਰ

10:20 AM Jun 08, 2024 IST
ਪੰਜਾਬ ਭਰ ’ਚੋਂ ਸਭ ਤੋਂ ਵੱਧ ਗਰਮ ਰਿਹਾ ਅਬੋਹਰ
Advertisement

ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਮੌਸਮ ਵਿਭਾਗ ਵੱਲੋਂ ਭਲਕੇ 8 ਜੂਨ ਨੂੰ ਮਾਲਵਾ ਖੇਤਰ ਦੇ ਬਠਿੰਡਾ, ਮੁਕਤਸਰ, ਫ਼ਿਰੋਜ਼ਪੁਰ, ਮੋਗਾ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਲਈ ‘ਯੈਲੋ’ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਥਾਵਾਂ ’ਤੇ ਭਲਕੇ 8 ਜੂਨ ਨੂੰ ਗਰਜ, ਚਮਕ ਵਾਲੇ ਬੱਦਲ ਬਣਨ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦਾ ਤਕਾਜ਼ਾ ਹੈ। ਕਿਆਫ਼ਾ ਹੈ ਕਿ ਅਗਲੇ ਇੱਕ-ਦੋ ਦਿਨਾਂ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਬਾਰਿਸ਼ ਅਤੇ ਉਸ ਤੋਂ ਬਾਅਦ ਮੌਸਮ ਖ਼ੁਸ਼ਕ ਰਹਿਣ ਦੇ ਆਸਾਰ ਹਨ। 12 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ 40 ਤੋਂ 44 ਅਤੇ ਘੱਟ ਤੋਂ ਘੱਟ ਤਾਪਮਾਨ 24 ਤੋਂ 28 ਡਿਗਰੀ ਸੈਲਸੀਅਸ ਰਹਿਣ ਦੀ ਰਹਿਣ ਦੀ ਸੰਭਾਵਨਾ ਹੈ।
ਅੱਜ ਮਾਲਵੇ ਦੇ ਰਾਜਸਥਾਨ ਨਾਲ ਖਹਿੰਦੇ ਸ਼ਹਿਰ ਅਬੋਹਰ ਦਾ ਪਾਰਾ ਪੰਜਾਬ ਭਰ ਵਿੱਚ ਸਭ ਤੋਂ ਵੱਧ ਨੋਟ ਕੀਤਾ ਗਿਆ। ਇਥੇ ਤਾਪਮਾਨ 42.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਾਲਵੇ ਦੀ ਸ਼ਹਿਰਾਂ ਫ਼ਿਰੋਜ਼ਪੁਰ ’ਚ 38.4, ਮੋਗਾ ’ਚ 37.7, ਫ਼ਰੀਦਕੋਟ ’ਚ 41.9 ਅਤੇ ਬਠਿੰਡਾ ਵਿੱਚ ਇਹ ਗ਼ਰਾਫ਼ 40.2 ਰਿਹਾ।

Advertisement

Advertisement
Author Image

sukhwinder singh

View all posts

Advertisement
Advertisement
×