ਅਭਿਸ਼ੇਕ ਸਿੰਘਵੀ, ਕਿਰਨ ਚੌਧਰੀ ਤੇ ਹੋਰਨਾਂ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
07:47 AM Sep 05, 2024 IST
ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਤੇ ਡਿਪਟੀ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਨਾਲ ਰਾਜ ਸਭਾ ਮੈਂਬਰ ਪ੍ਰਮੋਦ ਤਿਵਾੜੀ ਤੇ ਅਭਿਸ਼ੇਕ ਮਨੂ ਸਿੰਘਵੀ। -ਫੋਟੋ: ਪੀਟੀਆਈ
Advertisement
ਨਵੀਂ ਦਿੱਲੀ, 4 ਸਤੰਬਰ
ਕਾਂਗਰਸ ਦੇ ਅਭਿਸ਼ੇਕ ਸਿੰਘਵੀ ਤੇ ਭਾਜਪਾ ਦੀ ਕਿਰਨ ਚੌਧਰੀ ਸਣੇ ਕਈ ਹੋਰਨਾਂ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ ਹੈ। ਉਨ੍ਹਾਂ ਨੇ ਸੰਸਦ ਦੇ ਉਪਰਲੇ ਸਦਨ ਲਈ ਹਾਲ ’ਚ ਹੋਈਆਂ ਜ਼ਿਮਨੀ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ। ਉਪ ਰਾਸ਼ਟਰਪਤੀ ਦੇ ਦਫ਼ਤਰ ਮੁਤਾਬਕ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸੰਸਦ ਵਿੱਚ ਸਹੁੰ ਚੁਕਾਈ। ਅਭਿਸ਼ੇਕ ਸਿੰਘਵੀ ਤੇ ਭਾਜਪਾ ਦੀ ਕਿਰਨ ਚੌਧਰੀ ਤੋਂ ਇਲਾਵਾ ਰਾਜ ਸਭਾ ਮੈਂਬਰ ਵਜੋਂ ਹਲਫ਼ ਲੈਣ ਵਾਲਿਆਂ ’ਚ ਰਾਮੇਸ਼ਵਰ ਤੇਲੀ (ਭਾਜਪਾ), ਕੇਂਦਰੀ ਮੰਤਰੀ ਜੌਰਜ ਕੁਰੀਅਨ ਤੇ ਧੈਰਿਆਸ਼ਿਲ ਪਾਟਿਲ (ਭਾਜਪਾ) ਸ਼ਾਮਲ ਹਨ। ਦੱਸਣਯੋਗ ਹੈ ਕਿ 12 ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਇਹ ਸੀਟਾਂ ਮੌਜੂਦਾ ਮੈਂਬਰਾਂ ਜਿਨ੍ਹਾਂ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਸਰਬਾਨੰਦਾ ਸੋਨੋਵਾਲ ਅਤੇ ਜਯੋਤਿਰਦਿੱਤਿਆ ਸਿੰਧੀਆ ਸ਼ਾਮਲ ਹਨ, ਦੇ ਲੋਕ ਸਭਾ ਲਈ ਚੁਣੇ ਜਾਣ ਕਾਰਨ ਖਾਲੀ ਹੋਈਆਂ ਸਨ। -ਪੀਟੀਆਈ
Advertisement
Advertisement