For the best experience, open
https://m.punjabitribuneonline.com
on your mobile browser.
Advertisement

ਮੈਂ ਅਤੇ ਅਭਿਸ਼ੇਕ ਬਿਲਕੁਲ ਸੁਰੱਖਿਅਤ ਨਹੀਂ: ਮਮਤਾ

08:54 AM Apr 22, 2024 IST
ਮੈਂ ਅਤੇ ਅਭਿਸ਼ੇਕ ਬਿਲਕੁਲ ਸੁਰੱਖਿਅਤ ਨਹੀਂ  ਮਮਤਾ
ਮਮਤਾ ਬੈਨਰਜੀ ਚੋਣ ਰੈਲੀ ਦੌਰਾਨ ਸਮਰਥਕਾਂ ਦਾ ਪਿਆਰ ਕਬੂਲਦੀ ਹੋਈ। -ਫੋਟੋ: ਏਐੱਨਆਈ
Advertisement

ਕੁਮਾਰਗੰਜ, 21 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਉਸ ਨੂੰ ਅਤੇ ਉਸ ਦੇ ਭਤੀਜੇ ਤੇ ਟੀਐੱਮਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਉਹ ਆਪਣੇ ਆਪ ਨੂੰ ਬਿਲਕੁਲ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਮਮਤਾ ਨੇ ਇਹ ਦੋਸ਼ ਉਸ ਸਮੇਂ ਲਾਇਆ ਹੈ ਜਦੋਂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੇ ਇਕ ਦਿਨ ਪਹਿਲਾਂ ਕਿਹਾ ਹੈ ਕਿ ‘ਸੋਮਵਾਰ ਨੂੰ ਵੱਡਾ ਧਮਾਕਾ ਹੋਵੇਗਾ ਜਿਸ ਨਾਲ ਟੀਐੱਮਸੀ ਅਤੇ ਉਸ ਦੀ ਸਿਖਰਲੀ ਲੀਡਰਸ਼ਿਪ ਹਿੱਲ ਜਾਵੇਗੀ।’ ਕੁਮਾਰਗੰਜ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ,‘‘ਭਾਜਪਾ ਮੈਨੂੰ ਅਤੇ ਅਭਿਸ਼ੇਕ ਨੂੰ ਨਿਸ਼ਾਨਾ ਬਣਾ ਰਹੀ ਹੈ। ਅਸੀਂ ਸੁਰੱਖਿਅਤ ਨਹੀਂ ਹਾਂ ਪਰ ਫਿਰ ਵੀ ਅਸੀਂ ਭਗਵਾ ਪਾਰਟੀ ਦੀਆਂ ਸਾਜ਼ਿਸ਼ਾਂ ਤੋਂ ਨਹੀਂ ਡਰਦੇ ਹਾਂ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਟੀਐੱਮਸੀ ਆਗੂਆਂ ਅਤੇ ਪੱਛਮੀ ਬੰਗਾਲ ਦੇ ਲੋਕਾਂ ਖ਼ਿਲਾਫ਼ ਸਾਜ਼ਿਸ਼ਾਂ ਪ੍ਰਤੀ ਉਹ ਚੌਕਸ ਰਹਿਣ।’’ ਅਧਿਕਾਰੀ ਦੇ ਬਿਆਨ ਦਾ ਜਵਾਬ ਦਿੰਦਿਆਂ ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਇਕ ਦੇਸ਼ਧ੍ਰੋਹੀ ਹੈ ਜੋ ਆਪਣੇ ਪਰਿਵਾਰ ਅਤੇ ਗ਼ੈਰਕਾਨੂੰਨੀ ਸੰਪਤੀ ਦੀ ਰਾਖੀ ਲਈ ਭਾਜਪਾ ’ਚ ਸ਼ਾਮਲ ਹੋ ਗਿਆ ਸੀ। ਉਸ ਦੀ ਚਾਕਲੇਟ ਬੰਬ ਧਮਾਕੇ ਦੀ ਧਮਕੀ ਦਾ ਜਵਾਬ ਅਸੀਂ ਆਤਿਸ਼ਬਾਜ਼ੀ ਚਲਾ ਕੇ ਦਿਆਂਗੇ। ‘ਸਾਡੇ ਲਈ ਆਤਿਸ਼ਬਾਜ਼ੀ ਪੀਐੱਮ ਕੇਅਰ ਫੰਡ ’ਚ ਖਾਮੀਆਂ ਅਤੇ ਹਰੇਕ ਨਾਗਰਿਕ ਦੇ ਬੈਂਕ ਖ਼ਾਤੇ ’ਚ 15 ਲੱਖ ਰੁਪਏ ਪਾਉਣ ਦੇ ਜੁਮਲੇ ਹਨ। ਉਹ ਸਿਰਫ਼ ਝੂਠ ਫੈਲਾਉਣਾ ਹੀ ਜਾਣਦਾ ਹੈ।’’ -ਪੀਟੀਆਈ

Advertisement

ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣ ਦਾ ਮਮਤਾ ਨੇ ਕੀਤਾ ਵਿਰੋਧ

ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣ ਬਾਰੇ ਮਮਤਾ ਬੈਨਰਜੀ ਨੇ ਮੋਦੀ ਸਰਕਾਰ ’ਤੇ ਦੂਰਦਰਸ਼ਨ ਵਰਗੇ ਆਜ਼ਾਦ ਅਦਾਰਿਆਂ ਨੂੰ ਭਗਵੇ ਰੰਗ ’ਚ ਰੰਗਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਭਾਜਪਾ ਦੇਸ਼ ਦੇ ਸਾਧੂ-ਸੰਤਾਂ ਅਤੇ ਧਾਰਮਿਕ ਆਗੂਆਂ ਵੱਲੋਂ ਦਿੱਤੇ ਗਏ ਬਲਿਦਾਨ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਚੋਣਾਂ ਦੌਰਾਨ ਦੂਰਦਰਸ਼ਨ ਦੇ ਲੋਗੋ ਦਾ ਰੰਗ ਬਦਲਣ ’ਤੇ ਹੈਰਾਨੀ ਜਤਾਈ ਅਤੇ ਕਿਹਾ ਕਿ ਇਹ ਭਾਜਪਾ ਦੀ ਧਰਮ ਆਧਾਰਿਤ ਵੋਟ ਬੈਂਕ ਸਿਆਸਤ ਅਤੇ ਏਜੰਡੇ ਤਹਿਤ ਕੀਤਾ ਗਿਆ ਹੈ। ‘ਡੀਡੀ ਲੋਗੋ ਅਚਾਨਕ ਭਗਵਾ ਕਿਵੇਂ ਹੋ ਗਿਆ? ਫ਼ੌਜੀ ਜਵਾਨਾਂ ਦੇ ਸਰਕਾਰੀ ਘਰ ਭਗਵਾ ਰੰਗ ’ਚ ਕਿਉਂ ਰੰਗੇ ਗਏ? ਕਾਸ਼ੀ ’ਚ ਪੁਲੀਸ ਦੀ ਵਰਦੀ ਭਗਵੇ ਰੰਗ ’ਚ ਕਿਉਂ ਬਦਲੀ ਗਈ?’ ਉਨ੍ਹਾਂ ਫ਼ੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਇਹ ਭਾਜਪਾ ਦੇ ਤਾਨਾਸ਼ਹੀ ਸ਼ਾਸਨ ਦਾ ਇਕ ਹੋਰ ਨਮੂਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਮੁੜ ਸੱਤਾ ’ਚ ਆਈ ਤਾਂ ਭਵਿੱਖ ’ਚ ਚੋਣਾਂ ਨਹੀਂ ਹੋਣਗੀਆਂ।

Advertisement
Author Image

sukhwinder singh

View all posts

Advertisement
Advertisement
×