For the best experience, open
https://m.punjabitribuneonline.com
on your mobile browser.
Advertisement

ਲੋਕਾਂ ਲਈ ਜਾਨ ਦਾ ਖੌਅ ਬਣੇ ਲਾਵਾਰਸ ਪਸ਼ੂ

09:05 AM Nov 14, 2024 IST
ਲੋਕਾਂ ਲਈ ਜਾਨ ਦਾ ਖੌਅ ਬਣੇ ਲਾਵਾਰਸ ਪਸ਼ੂ
ਸੰਗਰੂਰ ਸ਼ਹਿਰ ਦੀ ਅਫ਼ਸਰ ਕਲੋਨੀ ਦੀ ਇੱਕ ਗਲੀ ਵਿੱਚ ਪਸ਼ੂਆਂ ਦਾ ਵੱਗ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਨਵੰਬਰ
ਸ਼ਹਿਰ ਦੀ ਅਫ਼ਸਰ ਕਲੋਨੀ ਦੇ ਵਸਨੀਕ ਨਿੱਤ ਦਿਨ ਗਲੀਆਂ ਅਤੇ ਸੜਕਾਂ ’ਤੇ ਘੁੰਮਦੇ ਲਾਵਾਰਿਸ ਪਸ਼ੂਆਂ ਤੋਂ ਪ੍ਰੇਸ਼ਾਨ ਹਨ, ਜਿਨ੍ਹਾਂ ’ਚ ਹਰ ਸਮੇਂ ਹਾਦਸਿਆਂ ਦਾ ਡਰ ਤੇ ਸਹਿਮ ਬਣਿਆ ਰਹਿੰਦਾ ਹੈ। ਲੋਕਾਂ ’ਚ ਰੋਸ ਵੀ ਹੈ ਕਿ ਅਨੇਕਾਂ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲ ਕੇ ਲਾਵਾਰਸ ਪਸ਼ੂਆਂ ਦੀ ਗੰਭੀਰ ਹੋਈ ਸਮੱਸਿਆ ਦਾ ਹੱਲ ਦੀ ਮੰਗ ਕਰ ਚੁੱਕੇ ਹਨ ਪਰੰਤੂ ਪਰਨਾਲਾ ਉੱਥੇ ਦਾ ਉੱਥੇ ਹੈ। ਸਥਾਨਕ ਅਫ਼ਸਰ ਕਲੋਨੀ ਦੇ ਵਸਨੀਕ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ, ਸਾਬਕਾ ਸਰਪੰਚ ਸੁਰਿੰਦਰ ਸਿੰਘ ਭਿੰਡਰ, ਕ੍ਰਿਸ਼ਨ ਸਿੰਘ, ਐਡਵੋਕੇਟ ਖੇਮ ਚੰਦ ਰਾਓ, ਦਰਸ਼ਨ ਸਿੰਘ,ਰਮੇਸ਼ ਕੁਮਾਰ, ਰਣਦੀਪ ਸਿੰਘ, ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਫ਼ਸਰ ਕਲੋਨੀ ਸਮੇਤ ਸੰਗਰੂਰ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਵਿੱਚ ਲਾਵਾਰਸ ਪਸ਼ੂ ਆਮ ਘੁੰਮਦੇ ਰਹਿੰਦੇ ਹਨ। ਢੱਠਿਆਂ ਦੇ ਆਪਸੀ ਭੇੜ ਕਾਰਨ ਦੁਰਘਟਨਾਵਾਂ ਵੀ ਵਾਪਰਦੀਆਂ ਹਨ ਅਤੇ ਆਵਾਜਾਈ ਵਿਚ ਵਿਘਨ ਵੀ ਪਾਉਂਦੇ ਹਨ। ਸ਼ਹਿਰ ਦੇ ਲੋਕ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਹਨ ਕਿਉਂਕਿ ਇਨ੍ਹਾਂ ਪਸ਼ੂਆਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਤਾਂ ਸੰਗਰੂਰ ਵਿੱਚ ਕੈਟਲ ਕੈਚਰ ਵੀ ਆ ਗਿਆ ਹੈ ਪਰ ਇਨ੍ਹਾਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੋਈ ਹੈ। ਇਨ੍ਹਾਂ ਪਸ਼ੂਆਂ ਤੋਂ ਨਿਜਾਤ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਹੁਤ ਵਾਰੀ ਮਿਲਿਆ ਜਾ ਚੁੱਕਿਆ ਹੈ,ਪਰ ਗੰਭੀਰ ਹੋਈ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬੇਸਹਾਰਾ ਪਸ਼ੂਆਂ ਦੀ ਲਪੇਟ ਵਿੱਚ ਆਉਣ ਕਾਰਨ ਪਹਿਲਾਂ ਕਈ ਵਿਅਕਤੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਸ਼ੂਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਵਿਅਕਤੀ ਦੀ ਕੀਮਤੀ ਜਾਨ ਅਜਾਈਂ ਨਾ ਜਾਵੇ।

Advertisement

Advertisement
Advertisement
Author Image

joginder kumar

View all posts

Advertisement