For the best experience, open
https://m.punjabitribuneonline.com
on your mobile browser.
Advertisement

ਅਰਨੌ ਦੇ ਆਬਾਦਕਾਰਾਂ ਨੂੰ ਚਕੋਤਾ ਭਰਨ ਦੇ ਨੋਟਿਸ ਜਾਰੀ ਹੋਣ ਕਾਰਨ ਰੋਸ

10:30 AM Apr 20, 2024 IST
ਅਰਨੌ ਦੇ ਆਬਾਦਕਾਰਾਂ ਨੂੰ ਚਕੋਤਾ ਭਰਨ ਦੇ ਨੋਟਿਸ ਜਾਰੀ ਹੋਣ ਕਾਰਨ ਰੋਸ
ਧਰਨੇ ਦੌਰਾਨ ਕਿਸਾਨ ਆਗੂ ਸੰਬੋਧਨ ਕਰਦਾ ਹੋਇਆ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 19 ਅਪਰੈਲ
ਪੰਚਾਇਤ ਵਿਭਾਗ ਵੱਲੋਂ ਦਹਾਕਿਆਂ ਤੋਂ ਪਿੰਡ ਅਰਨੌ ਦੀ ਜ਼ਮੀਨ ਨੂੰ ਆਬਾਦ ਕਰਕੇ ਕਾਸ਼ਤ ਕਰਦੇ ਆ ਰਹੇ ਕਿਸਾਨਾਂ ਨੂੰ ਚਕੋਤਾ ਭਰਨ ਦੇ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਕਾਸ਼ਤਕਾਰਾਂ ਵਿੱਚ ਭਾਰੀ ਰੋਸ ਹੈ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਨੋਟਿਸਾਂ ਖਿਲਾਫ਼ ਧਰਨਾ ਦਿੰਦੀਆਂ ਪੰਜਾਬ ਸਰਕਾਰ ਤੇ ਪੰਚਾਇਤ ਵਿਭਾਗ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਕਿਸਾਨ ਵਿਰੋਧੀ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਜਥੇਬੰਦੀ ਅਬਾਦਾਕਾਰਾਂ ਦੇ ਹੱਕ ਤਿੱਖਾ ਸੰਘਰਸ਼ ਆਰੰਭਣ ਲਈ ਮਜਬੂਰ ਹੋਵੇਗੀ। ‌
ਜਥੇਬੰਦੀ ਦੇ ਸੂਬਾ ਆਗੂ ਰਣਜੀਤ ਸਿੰਘ ਸਵਾਜਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ਦੂਜੇ ਪਾਸੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਿੰਡ ਅਰਨੌ ਦੀ ਜ਼ਮੀਨ ਨੂੰ ਆਬਾਦ ਕਰਕੇ ਕਾਸ਼ਤ ਕਰਦੇ ਆਬਾਦਕਾਰਾਂ ਨੂੰ ਉਸ ਸਮੇਂ ਉਜਾੜਨ ਦੇ ਮਨਸੂਬੇ ਘੜੇ ਜਾ ਰਹੇ ਹਨ, ਜਦੋਂ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜਥੇਬੰਦੀ ਅਬਾਦਾਕਾਰਾਂ ਦੇ ਹੱਕਾਂ ’ਤੇ ਡਾਕਾ ਨਹੀਂ ਪੈਣ ਦੇਵੇਗੀ।
ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਢੈਠਲ ਨੇ ਪੰਜਾਬ ਸਰਕਾਰ ਤੋਂ ਬਿਨਾ ਦੇਰੀ ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਮੰਗ ਕਰਦਿਆਂ ਲੋਕਾਂ ਨੂੰ ਸਰਕਾਰ ਦੇ ਲੋਕ ਮਾਰੂ ਹੱਲਿਆਂ ਦਾ ਮੁਕਾਬਲਾ ਟਾਕਰਾ ਲਈ ਕਿਸਾਨੀ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਬਲਾਕ ਪ੍ਰਧਾਨ ਬਿਕਰਮ ਸਿੰਘ ਅਰਨੌ ਨੇ ਕਿਹਾ ਹੈ ਕਿ ਜਥੇਬੰਦੀ ਅਬਾਦਾਕਾਰਾਂ ਦਾ ਉਜਾੜਾ ਰੋਕਣ ਲਈ ਹਰ ਕੁਰਬਾਨੀ ਕਰਨ ਲਈ ਦ੍ਰਿੜ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਹੈ ਜੇਕਰ ਗ਼ਰੀਬ ਲੋਕਾਂ ਦਾ ਉਜਾੜਾ ਕਰਨ ਤੋਂ ਬਾਜ਼ ਆਵੇ ਤਾਂ ਜਥੇਬੰਦੀ ਸੂਬਾ ਪੱਧਰੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬਲਜੀਤ ਸਿੰਘ, ਮੀਤ ਪ੍ਰਧਾਨ ਯਾਦਵਿੰਦਰ ਸਿੰਘ ਕੂਕਾ, ਕੇਹਰ ਸਿੰਘ, ਅਜੀਤ ਸਿੰਘ ਮਤੋਲੀ, ਮਹਿੰਦਰ ਸਿੰਘ ਅਰਨੌ ਅਤੇ ਔਰਤਾਂ ਸ਼ਾਮਲ ਸਨ।

Advertisement

ਕੇਸ ਜਿੱਤਣ ਤੋਂ ਬਾਅਦ ਚਕੋਤਾ ਭਰਨ ਦਾ ਨੋਟਿਸ ਜਾਰੀ ਕੀਤਾ ਹੈ: ਬੀਡੀਪੀਓ

ਬੀਡੀਪੀਓ ਪਾਤੜਾਂ ਬਲਜੀਤ ਸਿੰਘ ਸੋਹੀ ਨੇ ਕਿਹਾ ਹੈ ਕਿ 28 ਵਿਅਕਤੀਆਂ ਦੇ 198 ਏਕੜ ਜ਼ਮੀਨ ਦਾ ਕੇਸ ਕੁਲੈਕਟਰ ਮੁਹਾਲੀ ਦੀ ਅਦਾਲਤ ਵਿੱਚ ਚੱਲ ਰਿਹਾ ਸੀ ਜਿਸ ਦਾ ਫ਼ੈਸਲਾ ਉਕਤ ਅਦਾਲਤ ਵੱਲੋਂ ਪੰਚਾਇਤ ਵਿਭਾਗ ਦੇ ਹੱਕ ਵਿੱਚ ਕੀਤੇ ਜਾਣ ਬਾਅਦ ਕਾਸ਼ਤਕਾਰਾਂ ਨੂੰ ਚਕੋਤਾ ਭਰਨ ਦੀ ਹਦਾਇਤ ਕੀਤੀ ਗਈ ਹੈ। ਜੇਕਰ ਕਾਸ਼ਤਕਾਰ ਨੇ ਚਕੋਤਾ ਨਾ ਭਰਿਆ ਤਾਂ ਵਿਭਾਗ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement
Author Image

sukhwinder singh

View all posts

Advertisement
Advertisement
×