ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਯੂਸ਼ ਕਪੂਰ ਅਤੇ ਤਨਿਸ਼ਠਾ ਜੇਤੂ

06:56 AM Feb 23, 2024 IST
ਨਤੀਜਾ ਐਲਾਨਦੇ ਹੋਏ ਪ੍ਰਬੰਧਕ। -ਫੋਟੋ: ਸ਼ਰਮਾ

ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 22 ਫਰਵਰੀ
ਗ੍ਰੀਨ ਵੈਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਹਿਮਦਗੜ੍ਹ ਦੇ ਆਯੂਸ਼ ਕਪੂਰ, ਡੀਏਵੀ ਪਬਲਿਕ ਸਕੂਲ ਮਾਲੇਰਕੋਟਲਾ ਦੀ ਤਨਿਸ਼ਠਾ ਤੇ ਗ੍ਰੀਨ ਵੈਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪਰਿਧੀ ਸ਼ਰਮਾ ਨੇ ਐਜੂਕੇਸ਼ਨ ਮਸਟ ਸੁਸਾਇਟੀ ਵੱਲੋਂ ਲਈ ਗਈ ਵਜ਼ੀਫ਼ਾ ਪ੍ਰੀਖਿਆ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰ ਕੇ ਆਪਣੇ ਅਦਾਰਿਆਂ ਦਾ ਨਾਂ ਰੌਸ਼ਨ ਕੀਤਾ ਹੈ। ਡੀਏਵੀ ਸਕੂਲ ਮਾਲੇਰਕੋਟਲਾ ਦੀ ਨਿਮਰੀਕ ਕੌਰ, ਸੀਤਾ ਗ੍ਰਾਮਰ ਪਬਲਿਕ ਸਕੂਲ ਮਾਲੇਰਕੋਟਲਾ ਦੀ ਮੰਨਤ ਵੀਰ ਕੌਰ, ਸਰਵਹਿੱਤਕਾਰੀ ਪਬਲਿਕ ਸਕੂਲ ਮਾਲੇਰਕੋਟਲਾ ਦਾ ਅਰਿਹੰਤ ਜੈਨ, ਮਾਇਆ ਦੇਵੀ ਗੋਇਲ ਪਬਲਿਕ ਸਕੂਲ ਦੀ ਖੁਸ਼ੀ ਵਰਮਾ ਅਤੇ ਪੈਰਾਗਾਨ ਇੰਟਰਨੈਸ਼ਨਲ ਸਕੂਲ ਡੇਹਲੋਂ ਦੀ ਹਰਸਿਮਰਨ ਕੌਰ ਨੂੰ ਵੀ ਇਸ ਤੋਂ ਅਗਲੀਆਂ ਪੁਜੀਸ਼ਨਾਂ ਪ੍ਰਾਪਤ ਹੋਈਆਂ। ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਪੁਨੀਤ ਹਿੰਦ ਨੇ ਕੀਤੀ ਅਤੇ ਅਸ਼ੋਕ ਕੁਮਾਰ ਡੱਬੀ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰ ਪੁਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਨਵੀਨਰ ਰਾਕੇਸ਼ ਕੁਮਾਰ ਜੈਨ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਤੀਸਰੀ ਪ੍ਰਤੀਯੋਗੀ ਪ੍ਰੀਖਿਆ ਕਰਵਾਈ ਗਈ ਸੀ ਜਿਸ ਵਿੱਚ 30 ਸਕੂਲਾਂ ਦੇ 650 ਵਿਦਿਆਰਥੀਆਂ ਨੇ ਭਾਗ ਲਿਆ ਸੀ।

Advertisement

Advertisement